रोजाना भास्कर
ਜਲੰਧਰ। ਰਵਿਦਾਸ ਧਰਮ-ਪ੍ਰਚਾਰ ਕਮੇਟੀ (ਰਜਿ:) ਬਲਾਕ ਲਾਂਬੜਾ ਵਲੋਂ ਡੇਰਾ ਸੱਚਖੰਡ ਬੱਲਾਂ ਦੀ ਗੱਦੀ ‘ਤੇ ਬਿਰਾਜਮਾਨ ਸ਼੍ਰੀ 1008 ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਰਵਿਦਾਸ ਧਰਮ ਨੂੰ ਸਮਰਪਿਤ 11ਵਾਂ ਸੰਤ ਸੰਮੇਲਨ ਪਿੰਡ ਤਾਜਪੁਰ, ਭਗਵਾਨ ਪੁਰ, ਨਕੋਦਰ ਰੋਡ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੰਤਾਂ-ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਇਸ ਸੰਮੇਲਨ ਲਈ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਸਾਰਾ ਵਾਤਾਵਰਨ ਸ਼ੁੱਧ ਹੁੰਦਾ ਹੈ ਅਤੇ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ। ਅਸੀਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ।

ਇਸ ਮੌਕੇ ਰਵਿਦਾਸ ਧਰਮ ਪ੍ਰਚਾਰ ਕਮੇਟੀ ਵੱਲੋਂ ਮੰਤਰੀ ਮਹਿੰਦਰ ਭਗਤ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਵਿਦਾਸ ਧਰਮ-ਪ੍ਰਚਾਰ ਕਮੇਟੀ ਦੇ ਪ੍ਰਧਾਨ ਹੁਸਨ ਲਾਲ, ਸਕੱਤਰ ਡਾ. ਪ੍ਰੇਮ ਪਾਲ, ਖਜ਼ਾਨਚੀ ਸੰਜੀਵ ਕੁਮਾਰ, ਕਮਲ ਸਾਂਪਲਾ, ਗੁਰਨਾਮ ਸਿੰਘ, ਸਾਬਕਾ ਚੇਅਰਮੈਨ ਕੀਮਤੀ ਭਗਤ, ਸਤਪਾਲ ਭਗਤ, ਪ੍ਰਿਥਵੀ ਪਾਲ, ਬਿੱਟੂ ਕੁਮਾਰ, ਰਵੀ ਭਗਤ, ਕੁਲਦੀਪ ਗਗਨ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।














