ਗੁਰਦਵਾਰਾ ਕਰਤਾਰਪੁਰ ਸਾਹਿਬ ਜੀ ਦੇ ਬੰਦ ਪਏ ਲਾਂਘੇ ਬਾਰੇ ਪਰਧਾਨ ਮੰਤਰੀ ਦੀ ਚੁੱਪੀ ਕਈ ਸੰਕਿਆ ਨੂੰ ਜਨਮ ਦਿੰਦੀ ਹੈ: ਸਿੱਖ ਤਾਲਮੇਲ ਕਮੇਟੀ

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਗੁਰਦੁਆਰਾ ਸ੍ਰੀ ਕਰਤਾਰ ਪੁਰ ਸਾਹਿਬ ਪਾਕਿਸਤਾਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਹਿਆਤੀ ਦੇ ਆਖਰੀ 17 ਸਾਲ ਗੁਜ਼ਾਰੇ ਸਨ ਜੌ ਵੰਡ ਵੇਲੇ ਪਾਕਿਸਤਾਨ ਵਿਚ ਰਹਿ ਗਿਆ ਸੀ 75 ਸਾਲਾ ਦੀਆਂ ਲਗਾਤਾਰ ਅਰਦਾਸਾ ਤੋਂ ਬਾਅਦ ਦੋਨੋ ਦੇਸਾਂ ਦੇ ਪਰਧਾਨ ਮੰਤਰੀਆਂ ਦੀ ਆਪਸੀ ਸਹਿਮਤੀ ਨਾਲ ਇਹ ਲਾਂਘਾ ਖੋਲ੍ਹਿਆ ਗਿਆ ਅਤੇ ਜਿਸ ਨਾਲ ਸਿੱਖ ਸੰਗਤ ਵੱਡੇ ਪੱਧਰ ਤੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਰਹੀ ਸੀ ਪਰ ਕਸ਼ਮੀਰ ਵਿਚ ਹੋਏ ਅੱਤਵਾਦੀ ਵਾਰਦਾਤ ਕਰਕੇ ਸਰਕਾਰ ਨੇ ਲਾਂਘਾ ਬੰਦ ਕਰ ਦਿੱਤਾ ਗਿਆ ਸੀ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਹੁਣ ਜਦੋਂ ਦੋਨੋਂ ਪਾਸੇ ਤੋਂ ਹਾਲਾਤ ਬਿਲਕੁਲ ਠੀਕ ਹਨ ਤਾਂ ਹੁਣ ਲਾਂਘਾ ਖੋਲਣ ਵਿੱਚ ਸਰਕਾਰ ਜਾਣਬੁਝ ਕੇ ਦੇਰੀ ਕਰ ਰਹੀ ਹੈ।

ਉਕਤ ਆਗੂਆਂ ਨੇ ਕਿਹਾ ਹੁਣ ਜਦੋਂ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦਾ ਦੌਰਾ ਕਰਨ ਆਣਾ ਸੀ ਤਾਂ ਸਰੋਮਣੀ ਗੁਰਦਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਚਿੱਠੀ ਲਿਖ ਕੇ ਸ੍ਰੀ ਕਰਤਾਰ ਪੁਰ ਸਾਹਿਬ ਜੀ ਦਾ ਲਾਂਗਾ ਖੋਲਣ ਦੀ ਮੰਗ ਕੀਤੀ ਸੀ ਪਰ ਪਰਧਾਨ ਮੰਤਰੀ ਸਿੱਖੀ ਸਰੂਪ ਬਣਾਕੇ ਤਾਂ ਆ ਗਏ ਪਰ ਸਿੱਖ ਕੌਂਮ ਦੀ ਬਿਲਕੁਲ ਵਾਜਿਬ ਮੰਗ ਨਹੀਂ ਮੰਨੀ।

ਇਸ ਤੋਂ ਪਤਾ ਲਗਦਾ ਹੈ ਇਹ ਲੋਗ ਦਿਖਾਵੇ ਲਈ ਹੋਰ ਅਤੇ ਅੰਦਰੋ ਸਿੱਖ ਵਿਰੋਧੀ ਹਨ ਅਸੀਂ ਮੋਦੀ ਸਰਕਾਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਤੁਰੰਤ ਖੋਲਣ ਦੀ ਮੰਗ ਕਰਦੇ ਹਾਂ ਤਾਂ ਜੌ ਸਿੱਖ ਕੌਮ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਦੇ ਦਰਸਨ ਕਰ ਸਕਣ।