ਛੇਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ, 50 ਤੋਂ ਵੱਧ ਵਿਅਕਤੀਆਂ ਨੇ ਕੀਤਾ ਖ਼ੂਨਦਾਨ

ਜਲੰਧਰ (ਰੋਜ਼ਾਨਾ ਭਾਸਕਰ): ਬੀ ਆਰ ਅੰਬੇਡਕਰ ਯੂਥ ਵੈਲਫਰ ਕਮੇਟੀ ਦੇ ਪ੍ਰਧਾਨ ਰਿਸ਼ੀ ਸਹੋਤਾ ਅਤੇ ਉਪ ਪ੍ਰਧਾਨ ਸਾਜਨ ਲੂਥਰ ਜੀ , ਗਗਨ ਜੀ ਵਿਸ਼ਾਲ ਹੰਸ ਜੀ ਰਿੰਕੂ ਸਹੋਤਾ ਜੀ ਅਤੇ ਸਾਡੀ ਸਾਰੀ ਟੀਮ ਵੱਲੋਂ ਰੇਲਵੇ ਕਲੋਨੀ, ਨੇੜੇ ਸੰਤ ਨਗਰ ਫਾਟਕ, ਰੇਲਵੇ ਕਲੱਬ, ਜਲੰਧਰ ਵਿਖੇ ਛੇਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 50 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ।

ਐੱਮ ਐੱਲ ਏ ਰਮਨ ਅਰੋੜਾ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਰਿਸ਼ੀ ਸਹੋਤਾ, ਉਪ ਪ੍ਰਧਾਨ ਸਾਜਨ ਲੂਥਰ ਤੇ ਹੋਰ ਮੈਂਬਰ।

ਇਸ ਮੌਕੇ ਤੇ ਪਹੁੰਚੇ ਕੈਬਨਟ ਮੰਤਰੀ ਦੇ ਬੇਟੇ ਅਤੁਲ ਭਗਤ , ਐਮਐਲਏ ਸੈਂਟਰਲ ਰਮਨ ਅਰੋੜਾ, ਡਰਾਈਵਰ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਜੀ ਚੋਗਿੱਟੀ ਤੋਂ, ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਿੰਪੀ ਕਲਿਆਣ ਜੀ ਕੌਂਸਲਰ ਜਸਵਿੰਦਰ ਬਿੱਲਾ ਜੀ, ਵਾਰਡ ਨੰਬਰ ਇੱਕ ਦੇ ਕੌਂਸਲਰ ਗੌਰਵ ਸ਼ਰਮਾ ਨੋਨੀ , ਕਿਸ਼ਨਪੁਰੇ ਤੋ ਕੌਂਸਲਰ ਗਗਨ ਬਾਲੀ , ਵਿਪਨ ਸਬਰਵਾਲ , ਰਜੀਵ ਗੋਰਾ , ਜੱਸੀ ਤਲਣ , ਸੋਨੂ ਹੰਸ ,ਰਵੀਪਾਲ ਵਾਲਮੀਕੀ , ਅਜੇਪਾਲ ਵਾਲਮੀਕੀ , ਰਿਕੀ ਲੂਥਰ , ਅਮਿਤ ਸੁਮਨ ਅਤੇ ਹੋਰ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ !