ਹਲਕਾ ਵਾਸੀਆਂ ਨਾਲ ਸਿੱਧਾ ਰਾਬਤਾ ਹੋਵੇਗਾ ਮਜ਼ਬੂਤ, ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਨੂੰ ਦਿੱਤੀ ਜਾਵੇਗੀ ਤਰਜੀਹ
ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਹਲਕਾ ਜਲੰਧਰ ਨੌਰਥ ਦੇ ਲੋਕਾਂ ਨਾਲ ਸਿੱਧਾ ਸੰਪਰਕ ਹੋਰ ਮਜ਼ਬੂਤ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਦੇ ਉਦੇਸ਼ ਨਾਲ ਇੰਡਸਟਰੀਅਲ ਏਰੀਆ, ਬਾਬਾ ਸੋਡਲ ਜੀ ਮੰਦਰ ਨੇੜੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਨਵੇਂ ਦਫ਼ਤਰ ਦਾ ਉਦਘਾਟਨ ਨਗਰ ਨਿਗਮ ਜਲੰਧਰ ਦੇ ਮੇਅਰ ਅਤੇ ਹਲਕਾ ਇੰਚਾਰਜ ਜਲੰਧਰ ਨੌਰਥ ਸ਼੍ਰੀ ਵਨੀਤ ਧੀਰ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਉਹ ਆਪਣੇ ਪੂਰੇ ਪਰਿਵਾਰ ਸਮੇਤ ਮੌਜੂਦ ਰਹੇ।

ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਣੇਗਾ ਕੇਂਦਰ
ਸ਼੍ਰੀ ਵਨੀਤ ਧੀਰ ਨੇ ਕਿਹਾ ਕਿ ਇਹ ਦਫ਼ਤਰ ਹਲਕਾ ਵਾਸੀਆਂ ਨਾਲ ਨਿਰੰਤਰ ਰਾਬਤਾ ਬਣਾਈ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਜ਼ਰੂਰਤਾਂ ਨੂੰ ਸਿੱਧੇ ਤੌਰ ’ਤੇ ਸੁਣਨ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਕੰਮ ਕਰੇਗਾ। ਲੋਕਾਂ ਵੱਲੋਂ ਉਠਾਈਆਂ ਜਾਣ ਵਾਲੀਆਂ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਵਾਉਣ ਨੂੰ ਪਹਿਲ ਦਿੱਤੀ ਜਾਵੇਗੀ।

ਉਨ੍ਹਾਂ ਹਲਕੇ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜਲੰਧਰ ਨੌਰਥ ਦੇ ਵਿਕਾਸ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸੜਕਾਂ, ਸਫ਼ਾਈ, ਸੀਵਰੇਜ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ।

“ਲੋਕਾਂ ਨਾਲ ਸਿੱਧਾ ਸੰਪਰਕ ਹੀ ਦਫ਼ਤਰ ਦਾ ਮੁੱਖ ਉਦੇਸ਼”
ਸ਼੍ਰੀ ਵਨੀਤ ਧੀਰ ਨੇ ਕਿਹਾ ਕਿ ਨਵੇਂ ਦਫ਼ਤਰ ਰਾਹੀਂ ਹਲਕਾ ਵਾਸੀਆਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਿਆ ਜਾਵੇਗਾ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ। ਹਲਕੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸਾਰਿਆਂ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ, ਬਿਜਲੀ, ਬੁਨਿਆਦੀ ਢਾਂਚੇ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਲੋਕ-ਭਲਾਈ ਦੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਵਿਕਾਸ ਕਾਰਜਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਇਸ ਸੋਚ ਨੂੰ ਜਲੰਧਰ ਨੌਰਥ ਵਿੱਚ ਵੀ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ।

ਵੱਡੀ ਗਿਣਤੀ ਵਿੱਚ ਆਗੂ, ਅਹੁਦੇਦਾਰ ਤੇ ਵਰਕਰ ਪਹੁੰਚੇ
ਦਫ਼ਤਰ ਦੇ ਉਦਘਾਟਨ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ, ਸਮਾਜਿਕ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕੌਂਸਲਰਾਂ, ਵਾਰਡ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਚੇਅਰਮੈਨਾਂ, ਮਹਿਲਾ ਵਿੰਗ, ਯੂਥ ਵਿੰਗ ਨਾਲ ਜੁੜੇ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਅਤੇ ਪਤਵੰਤੇ ਸੱਜਣ ਵੀ ਮੌਜੂਦ ਰਹੇ।

ਇਸ ਮੌਕੇ ਸ਼੍ਰੀ ਅੰਮ੍ਰਿਤ ਪਾਲ ਜੀ ਜ਼ਿਲ੍ਹਾ ਪ੍ਰਧਾਨ, ਸ. ਰਮਨਿਕ ਸਿੰਘ ਰੰਧਾਵਾ ਚੇਅਰਮੈਨ ਇੰਪਰਵਮੈਂਟ ਟਰੱਸਟ, ਵਿਜੇ ਭਾਟੀਆ ਹਲਕਾ ਸੰਗਠਨ ਇੰਚਾਰਜ, ਸ਼੍ਰੀ ਚੰਦਨ ਗ੍ਰੇਵਾਲ ਜੀ ਚੇਅਰਮੈਨ ਪੰਜਾਬ, ਕਾਕੂ ਅਹਲੂਵਾਲੀਆ ਜੀ ਚੇਅਰਮੈਨ ਪੰਜਾਬ, ਜ਼ਿਮੀ ਕਾਲੀਆ ਜੀ ਵਾਈਸ ਚੇਅਰਮੈਨ,

ਵਿਜੇ ਸ਼ਰਮਾ ਜੀ ਪੰਜਾਬ ਪ੍ਰਭਾਰੀ ਸਨਾਤਨ ਸੇਵਾ ਸੰਮਤੀ, ਜਗਦੀਸ਼ ਰਾਜ ਐਕਸ. ਮੇਅਰ, ਆਤਮ ਪ੍ਰਕਾਸ਼ ਬਬਲੂ, ਅਸ਼ਵਨੀ ਅਗਰਵਾਲ ਜੀ ਚੇਅਰਮੈਨ, ਗਗਨ ਬਾਲੀ ਜੀ, ਗੁਲਸ਼ਨ ਸ਼ਰਮਾ ਜੀ, ਰਾਜੇਸ਼ ਵਿਜ ਜੀ, ਮੈਡਮ ਮਨਦੀਪ ਨੋਟਾ ਜੀ, ਇੰਦਰਜੀਤ ਸਿੰਘ, ਕੁਲਦੀਪ ਲੁਬਾਣਾ, ਜਾਗਰ ਸਿੰਘ, ਸ਼ੁਭਮ, ਭਾਰਤ ਭੂਸ਼ਣ, ਜਤਿੰਦਰ ਜ਼ੀਰਾ, ਅਵਿਨਾਸ਼ ਮਾਣਕ,

ਰੋਨੀ, ਓਮ ਪ੍ਰਕਾਸ਼, ਸ਼ਿਵਮ ਵਾਹੀ, ਹਿਤੇਸ਼ ਗ੍ਰੇਵਾਲ, ਬਾਲਕ੍ਰਿਸ਼ਨ ਬਾਲੀ, ਬੱਬੂ ਅਲਵਾਨ, ਕੀਕੀ ਰਾਣਾ, ਮੋਂਟੀ ਠਾਕੁਰ, ਬੀ. ਡੀ. ਸ਼ਰਮਾ, ਦੀਪਕ ਸ਼ਾਰਦਾ, ਚਰਨਜੀਤ ਬੱਧਣ, ਦੀਪਕ ਸੰਧੂ, ਡਾ. ਗੁਰਚਰਨ, ਦੇਸ ਰਾਜ ਜੱਸਲ, ਸਿਮਰ ਮਲਿਕ, ਨਿਰਮਲ ਨਿੰਮਾ ਜੀ, ਹਰਵਿੰਦਰ ਕੌਰ ਜੀ, ਸੁਦੇਸ਼ ਵਿਜ ਜੀ, ਮੁਕੇਸ਼ ਸੇਠੀ ਜੀ,

ਸੌਰਵ ਸੇਠ ਜੀ, ਰਾਜ ਕੁਮਾਰ ਸ਼ਰਮਾ ਜੀ, ਡੀ.ਸੀ. ਗੁਪਤਾ ਜੀ, ਅਜੇ ਕੌਲ ਜੀ, ਸੁਰਜੀਤ ਸਿੰਘ ਅੰਮ੍ਰਿਤ ਗਨ ਹਾਊਸ, ਜਤਿਨ ਗੁਲਾਟੀ, ਅਮਿਤ ਲੂਥਰਾ, ਰਾਜ ਕੇ. ਰਾਜੂ, ਗਗਨਦੀਪ, ਅੰਸ਼ੁਲ ਅਰੋੜਾ, ਐਮ.ਪੀ. ਸਿੰਘ, ਹਰਜਿੰਦਰ ਸਿੰਘ ਲਾਡਾ, ਪੱਪੀ ਸਵੀਟ, ਨਿਰਭੈ ਸਿੰਘ ਕੰਗ, ਸਤਨਾਮੀਆ, ਮਹਿੰਦਰ ਪ੍ਰਭਾਕਰ, ਸੂਬੇਦਾਰ ਯਾਦਵ ਅਤੇ ਮਨੀਸ਼ ਫੈਨ ਭਗਤ ਸਿੰਘ ਹਾਜ਼ਰ ਰਹੇ।

ਇਸੇ ਤਰ੍ਹਾਂ ਲੱਖਾ ਸਿੰਘ, ਪੰਕਜ ਚੌਧਰੀ, ਸੁਨੀਲ ਭੱਲਾ, ਗੁਰਦੀਪ ਦੀਪ, ਜੋਏ ਮਲਿਕ, ਸ਼ੋਭਾ ਭਗਤ, ਪ੍ਰਮੋਦ ਕੁਮਾਰ ਸੋਸ਼ਲ ਮੀਡੀਆ, ਬੱਬੂ ਅਲਵਾਨ, ਜੋਗੀ ਜੀ, ਅਕਬਰ ਅਲੀ, ਭਾਰਤ ਭੂਸ਼ਣ, ਵਿੱਕੀ ਕਾਲੀਆ, ਭੂਸ਼ਣ ਕੋਹਲੀ, ਸ਼ੰਗਾਰੀ ਸਾਹਿਬ, ਐੱਮ.ਸੀ. ਅਤੇ ਹੋਰ ਅਨੇਕਾਂ ਮੁਹਤਬਰ ਆਗੂ ਵੀ ਮੌਜੂਦ ਰਹੇ।
ਮੀਡੀਆ ਪ੍ਰਤੀਨਿਧੀਆਂ ਨੇ ਵੀ ਕੀਤੀ ਸ਼ਿਰਕਤ
ਸਮਾਗਮ ਵਿੱਚ ਮਹਿਲਾ ਵਿੰਗ, ਯੂਥ ਵਿੰਗ, ਬਲਾਕ ਪ੍ਰਧਾਨਾਂ, ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਤੇ ਵਰਕਰਾਂ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਪ੍ਰੈੱਸ ਅਤੇ ਮੀਡੀਆ ਨਾਲ ਜੁੜੇ ਪ੍ਰਤੀਨਿਧੀ ਵੀ ਇਸ ਮੌਕੇ ਮੌਜੂਦ ਰਹੇ।
ਸਮਾਗਮ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਵੱਲੋਂ ਸ਼੍ਰੀ ਵਨੀਤ ਧੀਰ ਨੂੰ ਨਵੇਂ ਦਫ਼ਤਰ ਦੀ ਸ਼ੁਰੂਆਤ ਲਈ ਮੁਬਾਰਕਬਾਦ ਦਿੱਤੀ ਗਈ ਅਤੇ ਹੌਂਸਲਾ ਅਫ਼ਜ਼ਾਈ ਕੀਤੀ ਗਈ।
ਅੰਤ ਵਿੱਚ ਸ਼੍ਰੀ ਵਨੀਤ ਧੀਰ ਨੇ ਸਮਾਗਮ ਵਿੱਚ ਪਹੁੰਚ ਕੇ ਮੁਬਾਰਕਬਾਦ ਦੇਣ ਵਾਲੀਆਂ ਸਮੂਹ ਸ਼ਖ਼ਸੀਅਤਾਂ, ਕੌਂਸਲਰਾਂ, ਅਹੁਦੇਦਾਰਾਂ, ਵਰਕਰਾਂ, ਸਮਾਜਿਕ ਆਗੂਆਂ, ਉੱਦਮੀਆਂ, ਮੀਡੀਆ ਪ੍ਰਤੀਨਿਧੀਆਂ ਅਤੇ ਇਲਾਕੇ ਦੇ ਮੁਹਤਬਰਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।














