ਨਿਰਦੋਸ਼ ਵਿਦਿਆਰਥੀਆਂ ਤੇ ਜੁਲਮ ਕਰਨ ਦੀ ਸਭਿਅਕ ਸਮਾਜ ਵਿਚ ਕੋਈ ਥਾਂ ਨਹੀਂ: ਸਿੱਖ ਤਾਲਮੇਲ ਕਮੇਟੀ

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਦਿੱਲੀ ਜੰਤਰ ਮੰਤਰ ਰੋਡ ਤੋਂ ਸੰਸਦ ਤਕ ਮਾਰਚ ਕਰ ਰਹੇ ਨਿਹੱਥੇ ਬੱਚੇ ਬੱਚੀਆਂ ਦੇ ਐਨੇ ਵਾਹ ਲਾਠੀਚਾਰਜ ਕਰਨਾ ਅੱਥਰੂ ਗੈਸ ਦੇ ਗੋਲੇ ਦਾਗਣੇ ਤੇ ਫਿਰ ਓਹਨਾ ਤੇ ਝੂਠੇ ਪਰਚੇ ਦਰਜ ਕਰਨ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਵਰਗੇ ਅਖੌਤੀ ਲੋਕਤੰਤਰ ਵਿੱਚ ਨਿਰਦੋਸ਼ ਬੱਚਿਆਂ ਤੇ ਇਹੋ ਜਿਹੇ ਘਿਣੌਨੇ ਢੰਗ ਨਾਲ ਕੀਤੇ ਜੁਰਮ ਦੀ ਸੱਭਿਅਕ ਸਮਾਜ ਵਿਚ ਕੋਈ ਥਾਂ ਹੋ ਹੀ ਨਹੀ ਸਕਦੀ।

ਓਹਨਾ ਕਿਹਾ ਕਿ ਪੇਪਰ ਲੀਕ ਦੇ ਮਾਮਲੇ ਵਿੱਚ ਬੱਚੇ ਬੱਚੀਆਂ ਸਾਂਤਮਈ ਅੰਦੋਲਨ ਕਰ ਰਹੀਆਂ ਹਨ ਇਹ ਸਭ ਦਾ ਲੋਕਤੰਤਰੀ ਹਕ ਹੈ ਇਸ ਤਰਾ ਬੇਰਹਿਮੀ ਨਾਲ਼ ਕੁਟਮਾਰ ਕਰਨੀ ਜਿਸ ਕਰਕੇ ਅਨੇਕਾਂ ਵਿਦਆਰਥੀ ਗੰਭੀਰ ਤੌਰ ਤੇ ਜਕਮੀ ਹੋਏ ਹਨ ਅਤੇ ਕਈਆਂ ਦੀ ਹਾਲਤ ਚਿੰਤਾਜਨਕ ਹੈ।

ਉਕਤ ਆਗੂਆਂ ਨੇ ਕਿਹਾ ਕਿ ਸਾਡਾ ਧਰਨਾ ਦੇ ਰਹੀਆਂ ਪਾਰਟੀਆਂ ਨਾਲ ਕੋਈ ਸੰਬੰਧ ਨਹੀਂ ਪਰ ਤਾਨਾਸ਼ਾਹ ਸਰਕਾਰਾਂ ਦੇ ਲਾਠੀ ਤੰਤਰ ਨਾਲ ਅਸੀ ਕਦੀ ਵੀ ਸਹਿਮਤ ਨਹੀਂ ਹੈ ਸਕਦੇ ਇਸੇ ਤਰਾ ਚੰਡੀਗੜ ਵਿੱਚ ਪੰਜਾਬ ਯੂਨੀਵਰਸਟੀ ਵਿਚ ਆਰ ਐਸ ਐਸ ਦੇ ਪ੍ਰੋਗਰਾਮ ਰੱਖ ਕੇ ਬੱਚਿਆਂ ਤੇ ਬੇਲੋੜਾ ਲਾਠੀਚਾਰਜ ਕੀਤਾ ਗਿਆ।

  ਸਾਨੂੰ ਉਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਸਾਨੂੰ ਹਰ ਉਸ ਅਵਾਜ ਨਾਲ ਖੜਨ ਦੀ ਲੋੜ ਹੈ ਜੌ ਸੱਚ ਅਤੇ ਇਨਸਾਫ ਲਈ ਲੜ ਰਹੀ ਹੈ ਭਾਜਪਾ ਸਰਕਾਰ ਦੇ ਸਿਰ ਸਤਾ ਦਾ ਨਸ਼ਾ ਚੜ੍ਹ ਗਿਆ ਹੋਇਆ ਹੈ ਚੋਣਾਂ ਵਿਚ ਜਨਤਾ ਇਹਨਾਂ ਦਾ ਸਾਰਾ ਨਸ਼ਾ ਲੋਕ ਲਾਹ ਦੇਣਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੌਬੀ ਚੱਢਾ,ਏਕ ਜੋਤ ਸਿੰਘ ਨੰਨੂ ਉਪਿੰਦਰ ਸਿੰਘ ਮਝੈਲ ਹਾਜਰ ਸਨ।