ਸਵਰਗੀ ਕੰਵਰਦੀਪ ਸਿੰਘ ਮੱਕੜ ਦੀ “ਪਹਿਲੀ ਬਰਸੀ”: ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ

ਜਲੰਧਰ (ਰੋਜ਼ਾਨਾ ਭਾਸਕਰ): ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸ ਸਰਬਜੀਤ ਸਿੰਘ ਮੱਕੜ ਦੇ ਸਪੁੱਤਰ ਸਵਰਗੀ ਕੰਵਰਦੀਪ ਸਿੰਘ ਮੱਕੜ ਦੀ “ਪਹਿਲੀ ਬਰਸੀ” ਦੇ ਸੰਬੰਧ ਵਿੱਚ ਅੱਜ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਵੱਖ ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਅਤੇ ਇਲਾਕੇ ਭਰ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਸ਼ਰਧਾਂਜਲੀ ਭੇਟ ਕੀਤੀ।

ਇਸ ਸ਼ਰਧਾਂਜਲੀ ਸਮਾਗਮ ਨੂੰ ਸ ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ ਘੱਟ ਗਿਣਤੀ ਕਮਿਸ਼ਨ (ਭਾਰਤ ਸਰਕਾਰ), ਭਾਜਪਾ ਆਗੂ ਸ਼੍ਰੀ ਮਨੋਰੰਜਨ ਕਾਲੀਆ ਸਾਬਕਾ ਕੈਬਿਨੇਟ ਮੰਤਰੀ, ਸ ਮਨਪ੍ਰੀਤ ਸਿੰਘ ਬਾਦਲ, ਸਾਬਕਾ ਕੈਬਿਨੇਟ ਮੰਤਰੀ, ਸ ਜਗਦੀਪ ਸਿੰਘ ਨਕਈ, ਸਾਬਕਾ ਮੁੱਖ ਪਾਰਲੀਮੈਂਟ ਸਕਤੱਰ, ਡਾ. ਦਲਜੀਤ ਸਿੰਘ ਚੀਮਾ,

ਸਾਬਕਾ ਸਿੱਖਿਆ ਮੰਤਰੀ, ਸ ਮਹਿੰਦਰ ਸਿੰਘ ਕੇ. ਪੀ ਸਾਬਕਾ ਮੈਂਬਰ ਪਾਰਲੀਮੈਂਟ, ਅਤੇ ਸ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਨੇ ਆਪਣੇ ਆਪਣੇ ਸੰਬੋਧਨ ਵਿੱਚ ਸਵਰਗੀ ਕੰਵਰਦੀਪ ਸਿੰਘ ਮੱਕੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹੋਇਆਂ ਦਸਿਆ ਕਿ

ਸਮਾਜ ਵਿੱਚ ਕਈ ਅਜਿਹੀਆਂ ਸ਼ਖਸ਼ੀਅਤਾਂ ਪੈਦਾ ਹੋਈਆਂ ਹਨ ਜਿਨ੍ਹਾਂ ਨੇ ਸਿਰਫ ਸਮਾਜਿਕ, ਸਿਰਫ ਰਾਜਨੀਤਿਕ, ਸਿਰਫ਼ ਧਾਰਮਿਕ ਪੱਖੋਂ ਹੀ ਸਮਾਜ ਦੀ ਸੇਵਾ ਕੀਤੀ ਹੈ ਪਰ ਸਵਰਗੀ ਕੰਵਰਦੀਪ ਸਿੰਘ ਮੱਕੜ ਇੱਕ ਅਜਿਹੀ ਨੌਜਵਾਨ ਸਖਸ਼ੀਅਤ ਸਨ ਜਿਨ੍ਹਾਂ ਨੇ ਭਰ ਜਵਾਨੀ ਵਿੱਚ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪੱਖੋਂ ਸਮਾਜ ਦੀ ਸੇਵਾ ਕਰਕੇ ਇੱਕ ਨਾਮਣਾ ਖੱਟਿਆ ਹੈ ਅਤੇ ਇਸ ਦੀ ਜਿੰਨੀ ਵੀ ਪ੍ਰਸ਼ਸ਼ਾ ਕੀਤੀ ਜਾਏ ਓਹਨੀਂ ਹੀ ਥੋੜ੍ਹੀ ਹੈ,।

ਬੁਲਾਰਿਆ ਨੇ ਇਹ ਵੀ ਦੱਸਿਆ ਕਿ ਸਵਰਗੀ ਕੰਵਰਦੀਪ ਸਿੰਘ ਮੱਕੜ ਨੇ ਕਰੋਨਾ ਕਾਲ ਦੌਰਾਨ ਵੀ ਜਲੰਧਰ ਸ਼ਹਿਰ ਦੀਆ ਗਰੀਬ ਬੱਸਤੀਆ ਅਤੇ ਮੋਹੱਲੀਆ ਵਿੱਚ ਰਹਿ ਰਹੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਅਤੇ ਇਹਨਾਂ ਇਲਾਕਿਆ ਵਿਚ ਸੈਨੀਟੇਸਨ ਕਰਵਾਉਣ ਦਾ ਵੀ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ।

ਬੁਲਾਰਿਆ ਨੇ ਇਹ ਵੀ ਦੱਸਿਆ ਕਿ ਜੌ ਵੀ ਸ਼ਖਸ਼ੀਅਤ ਨਿਸ਼ਕਾਮ ਭਾਵਨਾ ਨਾਲ ਗਰੀਬਾ ਅਤੇ ਲੋੜਵੰਦਾਂ ਦੀ ਸੇਵਾ ਕਰਦਾ ਹੈ ਉਸ ਦੀ ਸੇਵਾ ਨੂੰ ਸਦਾ ਹੀ ਯਾਦ ਰੱਖਿਆ ਜਾਂਦਾ ਹੈ।

ਇਸ ਸ਼ਰਧਾਂਜਲੀ ਸਮਾਗਮ ਵਿੱਚ , “ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ”, “ਜੈ.ਪੀ ਨੱਢਾ ਰਾਸ਼ਟਰੀ ਪ੍ਰਧਾਨ ਭਾਜਪਾ”, “ਅਮਿਤ ਸ਼ਾਹ ਕੇਂਦਰੀ ਗ੍ਰਿਹ ਮੰਤਰੀ” ਜੀ ਦਾ ਸ਼ੌਕ ਸੰਦੇਸ਼ ਪੜ ਕੇ ਸੁਣਾਇਆ ਗਿਆ,

ਇਸ ਤੋਂ ਇਲਾਵਾ ਮੱਕੜ ਪਰਿਵਾਰ, ਸੂਦ ਪਰਿਵਾਰ, ਸਿੱਧੂ ਪਰਿਵਾਰ ਦੇ ਸਮੂਹ ਮੈਂਬਰਾ ਜਿੰਨਾ ਵਿੱਚ ਸ ਸਰਬਜੀਤ ਸਿੰਘ ਮੱਕੜ, ਉਪਿੰਦਰਜਿੱਤ ਕੌਰ ਮੱਕੜ , ਮੰਨਸਿਮਰਨ ਸਿੰਘ ਮੱਕੜ, ਜਸਲੀਨ ਕੌਰ, ਆਲਮ ਵਿਜੈ ਸਿੰਘ, ਦਵਿੰਦਰ ਸਿੰਘ ਮੱਕੜ, ਜਸਵਿੰਦਰ ਸਿੰਘ ਮੱਕੜ, ਪਰਮਜੀਤ ਸਿੰਘ ਮੱਕੜ, ਕੁਲਦੀਪ ਸਿੰਘ ਮੱਕੜ, ਭੁਪਿੰਦਰ ਸਿੰਘ ਮੱਕੜ,

ਰਾਮ ਸਿਮਰਨ ਸਿੰਘ ਮੱਕੜ,ਇਲਾਵਾ ਸ਼੍ਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ, ਸ ਇਕਬਾਲ ਸਿੰਘ ਸਾਬਕਾ ਗਵਰਨਰ , ਸ਼ੀਤਲ ਵਿੱਜ, ਰਾਜਿੰਦਰ ਬੇਰੀ,ਸ਼੍ਰੀ ਕੇ.ਡੀ ਭੰਡਾਰੀ, ਸ਼ੀਤਲ ਅੰਗੁਰਾਲ, ਗੁਰਪ੍ਰਤਾਪ ਸਿੰਘ ਵਡਾਲਾ, ਰਾਕੇਸ਼ ਰਾਠੌਰ, ਰਮਨ ਪੱਬੀ, ਸੰਨੀ ਸ਼ਰਮਾ, ਅਸ਼ੋਕ ਸਰੀਨ, ਜਗਜੀਤ ਸਿੰਘ ਗਾਬਾ, ਬਾਬਾ ਚਰਨਦਾਸ,

ਵਿੱਕੀ ਗੁਜਰਾਲ, ਕ੍ਰਿਸ਼ਨ ਕੁਮਾਰ ਟੰਡਨ, ਸੋਹਣ ਲਾਲ, ਪਰਮਜੀਤ ਸਿੰਘ ਐਡਵੋਕਟ, ਸ ਰਣਜੀਤ ਸਿੰਘ ਖੋਜੇਵਾਲ, ਜਰਨੈਲ ਸਿੰਘ ਡੋਗਰਾਂਵਾਲ, ਕੁਲਵੰਤ ਸਿੰਘ ਜੋਸਨ, ਅਮਰਬੀਰ ਸਿੰਘ ਲਾਲੀ, ਇਕਬਾਲ ਸਿੰਘ ਢੀਂਡਸਾ, ਸੋਨੂੰ ਰਾਜਪਾਲ, ਇੰਦਰਜੀਤ ਸਿੰਘ ਸੋਨੂੰ,

ਅੰਮ੍ਰਿਤਬੀਰ ਸਿੰਘ, ਚਰਨਜੀਤ ਸਿੰਘ ਮੱਕੜ, ਦਵਿੰਦਰ ਸਿੰਘ ਅਮਰ ਕੋਚ, ਹਰਪ੍ਰੀਤ ਸਿੰਘ ਕੀਵੀ, ਨਰਿੰਦਰ ਜੁਨੇਜਾ, ਜਗਦੇਵ ਸਿੰਘ ਨੇਗੀ, ਪਰਮਿੰਦਰ ਸਿੰਘ ਸ਼ਮੀ, ਮਦਨ ਲਾਲ, ਮਨਦੀਪ ਸਿੰਘ ਮਿੱਠੂ, ਸਤੀਸ਼ ਕੁਮਾਰ, ਗੁਰੂ ਇਕਬਾਲ ਸਿੰਘ, ਜੱਗਾ ਬਵੇਜਾ, ਗੁਰਵਿੰਦਰ ਸਿੰਘ,

ਵਿਪਣ ਸੱਭਰਵਾਲ, ਚੰਦਨ ਗਰੇਵਾਲ, ਗੁਰਮੀਤ ਸਿੰਘ ਬਿੱਟੂ, ਵਿਜੈ ਸ਼ਰਮਾ, ਰਮਨ ਪੱਬੀ, ਅਨਿਲ ਸੱਚਰ, ਰਾਜਿੰਦਰ ਸਿੰਘ, ਉਪਿੰਦਰ ਜਿੱਤ ਸਿੰਘ ਘੁੰਮਣ, ਸੌਦਾਗਰ ਸਿੰਘ ਔਜਲਾ, ਭੁਪਿੰਦਰ ਸਿੰਘ, ਰਾਕੇਸ਼ ਗੁਜਰਾਲ, ਗੋਲਡੀ ਭਾਟੀਆ ਆਦਿ ਹਾਜ਼ਿਰ ਸਨ।

ਇਸ ਸ਼ਰਧਾਂਜਲੀ ਸਮਾਗਮ ਵਿੱਚ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਅਮਨਦੀਪ ਸਿੰਘ ਜੀ ਨੇ ਇਲਾਹੀ ਅਤੇ ਵੈਰਾਗਮਈ ਬਾਣੀ ਦੇ ਕੀਰਤਨ ਨਾਲ਼ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ, ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਸ ਰਸ਼ਪਾਲ ਸਿੰਘ ਪਾਲ ਨੇ ਬਾਖੂਬੀ ਨਾਲ ਨਿਭਾਈ।