ਸੂਰਵੀਰ ਸੇਵਕ ਦਲ ਵੱਲੋਂ ਪ੍ਰਿਥਵੀ ਨਗਰ ‘ਚ ਕੀਰਤਨ ਸਮਾਗਮ 14 ਨੂੰ

10 ਦਸੰਬਰ ਨੂੰ ਕੱਢਿਆ ਜਾਵੇਗਾ ਨਗਰ ਕੀਰਤਨ-ਰਣਬੀਰ ਸਿੰਘ ਬੱਲ

ਰੋਜ਼ਾਨਾ ਭਾਸਕਰ 

ਜਲੰਧਰ। ਸੂਰਵੀਰ ਸੇਵਕ ਦਲ (ਰਜਿ.) ਜਲੰਧਰ ਦੀ ਵਿਸ਼ੇਸ਼ ਮੀਟਿੰਗ ਮੁਹੱਲਾ ਪ੍ਰਿਥਵੀ ਨਗਰ ਵਿਖੇ ਹੋਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਰਣਬੀਰ ਸਿੰਘ ਬੱਲ ਨੇ ਦੱਸਿਆ ਕਿ ਧੰਨ-ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 37ਵਾਂ ਕੀਰਤਨ ਸਮਾਗਮ 14 ਦਸੰਬਰ ਦਿਨ ਸ਼ਨੀਵਾਰ ਨੂੰ ਮੁਹੱਲਾ ਪ੍ਰਿਥਵੀ ਨਗਰ ਵਿਖੇ ਸ਼ਾਮ 5 ਵਜੇ ਤੋਂ ਰਾਤ 11.00 ਵਜੇ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਤਰੀ ਸਤਿਸੰਗ ਸਭਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪ੍ਰੰਥ ਦੇ ਪ੍ਰਸਿੱਧ ਰਾਗੀ ਜੱਥੇ ਮੀਰੀ ਪੀਰੀ ਜੱਥਾ ਜਗਾਧਰੀ ਵਾਲੇ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ, ਬੀਬੀ ਨਵਜੌਤ ਕੌਰ ਖਾਲਸਾ, ਬੀਬੀ ਜਸਮਿੰਦਰ ਕੌਰ ਖਾਲਸਾ ਅਤੇ ਭਾਈ ਅਵਤਾਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ।

ਉਨ੍ਹਾ ਦੱਸਿਆ ਕਿ ਇਸ ਮੌਕੇ ਨਗਰ ਕੀਰਤਨ 10 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਗੁਰੁਦਆਰਾ ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ, ਪ੍ਰਿਥਵੀ ਨਗਰ ਤੋਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਆਰੰਭ ਹੋ ਕੇ ਕਿਸ਼ਨਪੁਰਾ ਚੌਂਕ, ਰਵਿਦਾਸ ਸਕੂਲ, ਪੀਰ ਬਾਬਾ ਨੌ ਬਹਾਰ, ਅਜੀਤ ਨਗਰ, ਚਾਹਲ ਕੇਬਲ, ਲਹੌਰੀਆਂ ਦੀ ਚੱਕੀ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਵਿਨੈ ਨਗਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਖਜ਼ਾਨਚੀ ਕੁਲਦੀਪ ਸਿੰਘ ਸੋਨੂੰ, ਲੱਕੀ ਮੱਕੜ, ਮੁਖਤਿਆਰ ਸਿੰਘ, ਕਿਸ਼ਨ ਸਿੰਘ, ਮਨਜਿੰਦਰ ਸਿੰਘ ਸੋਨੀ, ਉਂਕਾਰ ਸਿੰਘ, ਬਲਰਾਜ ਸਿੰਘ, ਲੱਕੀ ਕਾਲੜਾ, ਸੰਨੀ, ਯੁਵਰਾਜ ਸਿੰਘ ਯੁਵੀ, ਪਾਂਡੂ ਆਦਿ ਹਾਜ਼ਰ ਸਨ।