ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਪੰਜਾਬ ਸਰਕਾਰ ਵੱਲੋਂ ਅੱਜ ਜੌ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਪੰਜਾਬ ਵਿਧਾਨ ਸਭਾ ਵਿਚ ਸ੍ਰੀ ਅਨੰਦਪੁਰ ਸਾਹਿਬ , ਤਲਵੰਡੀ ਸਾਬੋ ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਗਲਿਆਰੇ ਨੂੰ ਪਵਿੱਤਰ ਐਲਾਨਿਆਂ ਗਿਆ ਹੈ ਸਿੱਖ ਤਾਲਮੇਲ ਕਮੇਟੀ ਇਸ ਦਾ ਭਰਪੂਰ ਸੁਆਗਤ ਕਰਦੀ ਹੈ ਅਤੇ ਇਸ ਨੂੰ ਬੁਹਤ ਹੀ ਸ਼ਲਾਂਘਾ ਯੋਗ ਕਦਮ ਮੰਨਦੀ ਹੈ।

ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਕੌਮ ਦੀ ਬੁਹਤ ਪੁਰਾਣੀ ਮੰਗ ਨੂੰ ਅੱਜ ਬੁਰ ਪਿਆ ਹੈ ਕਿਉਕਿ ਦੋਨੋਂ ਤਖ਼ਤਾਂ ਦਾ ਸਿੱਖ ਕੌਮ ਵਿੱਚ ਖਾਸ ਅਸਥਾਂਨ ਹੈ ਸਚਖੰਡ ਸ੍ਰੀ ਹਰਿਮੰਦਰ ਦੇ ਗਲਿਆਰੇ ਨੂੰ ਪਵਿੱਤਰ ਐਲਾਨਿਆਂ ਗਿਆ ਹੈ।
ਉਹ ਨਾਕਾਫੀ ਹੈ ਪੂਰੇ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਹੀ ਪਵਿੱਤਰ ਸ਼ਹਿਰ ਐਲਾਨਿਆ ਜਾਵੇ ਤਾਂ ਹੀ ਸਿੱਖ ਕੌਮ ਨੂੰ ਸੰਤੁਸ਼ਟੀ ਮਿਲੇਗੀ ਉਕਤ ਆਗੂਆਂ ਨੇ ਕਿਹਾ ਕਿ ਸਾਨੂੰ ਆਸ ਹੈ ਪੂਰੇ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਪਵਿੱਤਰ ਐਲਾਨ ਕੇ ਸਿੱਖ ਕੌਮ ਦੀ ਕਈ ਦਹਾਕੇ ਪੁਰਾਣੀ ਮੰਗ ਨੂੰ ਇਹ ਸਰਕਾਰ ਪੂਰਾ ਕਰੇਗੀ ਸਰਕਾਰ ਵੱਲੋਂ ਸਿੱਖ ਕੌਮ ਦੇ ਦੋ ਤਖ਼ਤਾਂ ਨੂੰ ਪਵਿੱਤਰ ਸ਼ਹਿਰ ਐਲਾਨਨ ਦਾ ਸਭ ਨੂੰ ਸਵਾਗਤ ਕਰਨਾ ਚਾਹੀਦਾ ਹੈ।
ਸਿੱਖ ਤਾਲਮੇਲ ਕਮੇਟੀ ਸਰਕਾਰ ਦੇ ਕਿਸੇ ਵੀ ਸਰਕਾਰ ਨੇ ਅੱਜ ਤਕ ਅਜੇਹਾ ਕੋਈ ਕਦਮ ਨਹੀਂ ਚੁੱਕਿਆ ਉਹ ਸਰਕਾਰਾ ਭਾਵੇਂ ਕਾਂਗਰਸ ਦੀਆਂ ਹੋਣ ਤੇ ਭਾਵੇਂ ਅਕਾਲੀ ਦਲ ਦੀਆਂ ਸਿੱਖ ਤਾਲਮੇਲ ਕਮੇਟੀ ਹਰ ਉਸ ਕਦਮ ਦਾ ਸਵਾਗਤ ਕਰੇਗੀ ਜਿਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ।
ਇਸ ਮੌਕੇ ਤੇ ਉੱਤਮ ਸਿੰਘ ਹਰਪ੍ਰੀਤ ਸਿੰਘ ਸੋਨੂ ਹਰਪਾਲ ਸਿੰਘ ਪਾਲੀ ਅਮਨਦੀਪ ਸਿੰਘ ਬੱਗਾ ਗੁਰਵਿੰਦਰ ਸਿੰਘ ਨਾਗੀ ਹਰਕਿਰਤ ਸਿੰਘ ਹਾਜਰ ਸਨ।














