ਅੰਕੁਰ ਨਰੂਲਾ ਦੇ ਬਿਆਨ ਬਲਾਤਕਾਰੀਆਂ ਨੂੰ ਉਤਸਾਹਿਤ ਕਰ ਰਹੇ ਹਨ: ਸਿੱਖ ਤਾਲਮੇਲ ਕਮੇਟੀ

ਜਲੰਧਰ (ਰੋਜ਼ਾਨਾ ਭਾਸਕਰ): ਪਿਛਲੇ ਦਿਨੀ ਇੱਕ ਸਿਰਫਿਰੇ ਵਿਅਕਤੀ ਵੱਲੋਂ 14 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਬਾਅਦ ਉਸ ਮਸੂਮ ਬੱਚੀ ਦਾ ਕਤਲ ਕਰ ਦਿੱਤਾ ਗਿਆ ਜਿਸ ਦੀ ਸਾਰਿਆਂ ਨੇ ਜਾਤ ਧਰਮ ਤੋਂ ਉੱਪਰ ਉੱਠ ਕੇ ਉਹਦੇ ਦੁਸ਼ਟ ਕੰਮ ਦੀ ਨਿੰਦਾ ਕੀਤੀ ਅਤੇ ਉਸ ਨੂੰ ਸਖਤ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ।

 ਤੇ ਰੋਸ ਮੁਜਾਹਰੇ ਵੀ ਕੀਤੇ ਸਨ ਪਰ ਹੁਣ ਅੰਕਰ ਨਰੂਲਾ ਨਾਮ ਦਾ ਵਿਅਕਤੀ ਜੌ ਆਪਣੇ ਆਪ ਨੂੰ ਧਾਰਮਿਕ ਆਗੁ ਅਖਵਾਂਦਾ ਹੈ ਇਸ ਮਸਲੇ ਤੇ ਅਜੀਬੋਗਰੀਬ ਬਿਆਨ ਦੇ ਰਿਹਾ ਹੈ ਕਿ ਜੇ ਬਲਾਤਕਾਰੀ ਵਿਅਕਤੀ ਯਿਸੂ ਦੀ ਸ਼ਰਨ ਵਿੱਚ ਆ ਜਾਵੇ ਉਸਨੂੰ ਮਾਫੀ ਮਿਲ ਜਾਵੇਗੀ ਇਹਦੇ ਪਾਪ ਧੋਤੇ ਜਾਣਗੇ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਤੇ ਆਗਾਜ਼ ਦੇ ਪਰਮਪ੍ਰੀਤ ਸਿੰਘ ਵਿੱਟੀ ਸਰਬਜੀਤ ਸਿੰਘ ਕਾਲੜਾ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਜਿਹੇ ਬਿਆਨ ਦੇਣੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਬਲਾਤਕਾਰੀਆਂ ਨੂੰ ਉਤਸਾਹਿਤ ਕਰਨ ਵਾਲੇ ਹਨਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਅਤੇ ਸੱਭਿਅਕ ਸਮਾਜ ਵਿੱਚ ਅਜਿਹੇ ਬਿਆਨਾਂ ਦੀ ਕੋਈ ਜਗ੍ਹਾ ਨਹੀਂ ਹੈ।

ਅਸੀਂ ਜਲੰਧਰ ਦੇ ਪੁਲਿਸ ਕਮਿਸ਼ਨਰ ਕਮਿਸ਼ਨ ਧੰਨਪ੍ਰੀਤ ਕੌਰ ਜੀ ਨੂੰ ਬੇਨਤੀ ਹਾ ਕਿ ਅਜਿਹੇਲੋਕਾਂ ਉਪਰ ਗਲਤ ਲੋਕਾਂ ਨੂੰ ਉਤਸਾਹਿਤ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।

ਉਕਤ ਆਗੂਆਂ ਅੰਕੁਰ ਨਰੂਲਾ ਤੋਂ ਆਪਣੇ ਬਿਆਨ ਲਈ ਮਾਫੀ ਮੰਗਣ ਦੀ ਮੰਗ ਕੀਤੀ ਅਤੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਇੱਕ ਸੁਰ ਨਾਲ ਬਲਾਤਕਾਰ ਦੇ ਦੋਸ਼ੀ ਦੇ ਪਾਪ ਦੀ ਨਿੰਦਿਆ ਕਰਦੇ ਪਰ ਅਜਿਹੇ ਬਿਆਨ ਬਲਦੀ ਤੇਲ ਦਾ ਕੰਮ ਕਰਦੇ ਹਨ ਜਿਸ ਨੂੰ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਅਸੀਂ ਹਰ ਧਰਮ ਦਾ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀ ਭਾਵੇਂ ਕਿਸੇ ਧਰਮ ਜਾਤ ਦਾ ਹੋਵੇ ਉਸਨੂੰ ਕਿਸੇ ਤਰੀਕੇ ਨਾਲ ਉਤਸਾਹਤ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਇੱਕ ਵਿਅਕਤੀ ਦੀ ਗਲਤੀ ਦਾ ਖਮਿਆਜਾ ਸਾਰਾ ਸਮਾਜ ਭੁਗਤਦਾ ਹੈ ਜੋ ਕਿ ਕਿਸੇ ਤਰੀਕੇ ਨਾਲ ਵੀ ਠੀਕ ਨਹੀਂ ਹੈ।

ਇਸ ਮੌਕੇ ਤੇ ਸੁਖਦੀਪ ਸਿੰਘ ਪਰਦੀਪ ਸਿੰਘ ਜਸਪ੍ਰੀਤ ਸਿੰਘ ਰਿੰਕੂ ਅਤੇ ਅਵਨੀਤ ਸਿੰਘ ਹਾਜਰ ਸਨ।

#JusticeForVictim

#CondemnRape

#SikhCoordinationCommittee

#StopRapeCulture

#CrimeAgainstChildren

#SpeakResponsibly

#NoSupportForRapists

#SocialResponsibility

#LawAboveAll

#ProtectOurChildren

#DemandJustice

#StopVictimBlaming

#JalandharNews

#PunjabNews

#VoicesAgainstCrime