ਗੀਤਾ ਜਯੰਤੀ ਦੇ ਸੰਬੰਧ ਵਿੱਚ ਨਿਕਲੀ ਸ਼ੋਭਾ ਯਾਤਰਾ ਵਿੱਚ ਟੂ ਵੀਲਰਸ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਕਾਫੀ ਮੱਠੀ ਦੇ ਲੰਗਰ

ਰੋਜ਼ਾਨਾ ਭਾਸਕਰ

ਜਲੰਧਰ। ਗੀਤਾ ਜਯੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ ਕੰਪਨੀ ਬਾਗ ਤੋਂ ਸ਼ੁਰੂਆਤ ਕੀਤੀ ਗਈ । ਇਹ ਸ਼ੋਭਾ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ,ਜਦੋਂ ਪੁਲੀ ਅਲੀ ਮੁਹੱਲਾ ਵਿਖੇ ਪਹੁੰਚੀ। ਜਿੱਥੇ ਟੂ ਵੀਲਰਸ ਡੀਲਰਜ ਐਸੋਸੀਏਸ਼ਨ ਵੱਲੋਂ ਕਾਫੀ ਅਤੇ ਮੱਠੀਆਂ ਦੇ ਲੰਗਰ ਲਗਾਏ ਗਏ। ਜਿਸ ਨੂੰ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਵੱਲੋਂ ਬੜੇ ਪਿਆਰ ਨਾਲ ਛਕਿਆ ਗਿਆ। ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਨੇਕ ਸਿੰਘ ਨੇਕੀ, ਬੋਬੀ ਬਹਿਲ ,ਲੱਕੀ ਮਿੰਕਾ ਅਤੇ ਵਿੱਕੀ ਸਿੱਕਾ ਨੇ ਕਿਹਾ।

ਕਿ ਪੰਜਾਬੀਆਂ ਦਾ ਇਹੀ ਸੁਭਾਅ ਹੈ ।ਇਥੇ ਹਰ ਤਿਉਹਾਰ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਸਭ ਰਲ ਮਿਲ ਕੇ ਮਨਾਉਂਦੇ ਹਨ। ਇਹੋ ਹੀ ਚੀਜ਼ ਆਪਸੀ ਭਾਈਚਾਰਿਆਂ ਨੂੰ ਹੋਰ ਵੀ ਮਜਬੂਤ ਕਰਦੀ ਹੈ । ਇਹੋ ਹੀ ਸਾਡੀ ਸਦੀਆਂ ਪੁਰਾਣੀ ਤਹਜੀਬ ਹੈ। ਇਸ ਮੌਕੇ ਤੇ ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਬੱਬੂ ਕਾਲੜਾ, ਸੰਜੀਵ ਕੁਮਾਰ, ਮਨਪ੍ਰੀਤ ਸਿੰਘ ਬਿੰਦਰਾ, ਅਭੀ ਬਰਾੜ ,ਦੀਪੂ ਬਹਿਲ, ਗੌਤਮ ਬਹਿਲ ,ਮਨਦੀਪ ਸਿੰਘ ਟਿੰਕੂ, ਹੰਸ ਰਾਜ ਤੋਂ ਇਲਾਵਾ ਆਗਾਜ਼ ਐਨਜੀਓ ਦੇ ਪਰਮਪ੍ਰੀਤ ਸਿੰਘ ਵਿਟੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।