ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਆਪ ਐਮਐਲਏ ਆਤਸ਼ੀ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਬਾਰੇ ਦਿੱਤਾ ਬਿਆਨ ਅਤੀ ਨਿੰਦਣਯੋਗ ਯੋਗ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਤੇ ਸਤਪਾਲ ਸਿੰਘ ਸਿਦੀਕੀ ਨੇ ਕਿਹਾ ਕਿ ਆਤਿਸ਼ੀ ਦੇ ਇਤਰਾਜ਼ਯੋਗ ਬਿਆਨ ਨਾਲ ਜਿੱਥੇ ਹਰ ਉਸ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚੀ ਹੈ ਜੋ ਗੁਰੂ ਸਾਹਿਬਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਮੇਂ ਨਤ ਮਸਤਕ ਹੁੰਦੇ ਹਨ ਉੱਥੇ ਉਸ ਨੇ ਆਪਣੀ ਗੰਦੀ ਸੋਚ ਦਾ ਵੀ ਪ੍ਰਗਟਾਵਾ ਕੀਤਾ ਹੈ ਤੇ ਆਪਣੇ ਦਿਮਾਗ ਦੇ ਦੀਵਾਲੀਆਪਨ ਲੋਕਾਂ ਸਾਹਮਣੇ ਰੱਖਿਆ ਹੈ।
ਸਿੱਖ ਗੁਰੂ ਸਾਹਿਬਾਨ ਵੱਲੋਂ ਦੇਸ਼ ਦੀ ਸਭਿਅਤਾ ਨੂੰ ਬਚਾਉਣ ਲਈ ਜਿਤਨੀਆਂ ਕੁਰਬਾਨੀਆਂ ਕੀਤੀਆਂ ਹਨ। ਅਸੀ ਕਰੋੜਾਂ ਵਾਰ ਜਨਮ ਲੈ ਕੇ ਵੀ ਓਹਨਾ ਦਾ ਅਹਿਸਾਨ ਨਹੀਂ ਉਤਾਰ ਸਕਦੇ ਪਰ ਇੱਕ ਆਪ ਐਮਐਲਏ ਵੱਲੋਂ ਜਿਸ ਤਰ੍ਹਾਂ ਗੰਦੀ ਸੋਚ ਦਾ ਪ੍ਰਗਟਾਵਾ ਕੀਤਾ ਬਹੁਤ ਹੀ ਇਤਰਾਜ਼ ਯੋਗ ਹੈ।
ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕਰਦੇ ਹਾਂ ਆਤਿਸ਼ੀ ਨੂੰ ਤੂਰੰਤ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਨਹੀਂ ਤਾਂ ਸਿੱਖ ਇਹ ਸਮਝਣ ਗੇ ਕਿ ਇਸ ਦੇ ਬਿਆਨਾ ਤੁਹਾਡੀ ਵੀ ਸਹਿਮਤੀ ਹੈ ਉੱਥੇ ਅਸੀਂ ਦਿੱਲੀ ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਆਤਿਸ਼ੀ ਐਮਐਲਏ ਸ਼ਿਪ ਤੁਰੰਤ ਖਤਮ ਕੀਤੀ ਜਾਵੇ ।
ਅਤੇ ਇਸ ਨੂੰ ਲੋਕਾਂ ਦੀ ਭਾਵਨਾ ਭੜਕਾਉਣ ਦਾ ਪਰਚਾ ਦਰਜ ਕਰਕੇ ਤੁਰੰਤ ਸਲਾਖਾਂ ਪਿੱਛੇ ਡੱਕਿਆ ਜਾਵੇ ਇਸ ਦੇ ਨਾਲ ਹੀ ਅਸੀਂ ਮੌਜੂਦਾ ਸਿੱਖ ਲੀਡਰਸ਼ਿਪ ਜਿਹਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਖ ਵੱਖ ਅਕਾਲੀ ਦਲਾਂ ਦੇ ਪ੍ਰਧਾਨ ਗੁਰਦੁਆਰਾ ਕਮੇਟੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੇ ਖਿਲਾਫ ਪਰਚੇ ਦਰਜ ਕਰਵਾਏ ਜਾਣ ਤਾਂ ਜੋ ਇਸਨੂੰ ਇਸਦੀ ਕਰਨੀ ਦਾ ਫਲ ਮਿਲ ਸਕੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਚਿੱਟਕਾਰਾ ਬਾਬਾ ਪਲਵਿੰਦਰ ਸਿੰਘ ਬਾਬਾ ਹਰਪ੍ਰੀਤ ਸਿੰਘ ਸੋਨੂ ਮਨਮਿੰਦਰ ਸਿੰਘ ਭਾਟੀਆ ਆਦਿ ਹਾਜਰ ਸਨ।
#SikhTalmelCommittee
#AtishiControversy
#GuruSahiban
#SikhSentiments
#RespectGuruSahib
#DelhiPolitics
#AAPControversy
#PunjabNews
#SikhCommunity
#ReligiousSentiments
#AtishiStatement
#JusticeForSikhs
#AAPSarkar
#BhagwantMann
#ArvindKejriwal
#SikhProtest
#PunjabPolitics
#GurbaniRespect
#SikhItihas














