ਪਿੰਡ ਵਡਾਲਾ ਵਿੱਖੇ ਮਨਾਇਆ ਗਿਆ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ

ਪੱਲਵੀ ਚੋਪੜਾ ਨੂੰ ਅੰਤਰ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਜਿੱਤਣ ਤੇ ਕਮੇਟੀ ਵਲੋਂ ਕੀਤਾ ਗਿਆ ਸਨਮਾਨਿਤ

ਜਲੰਧਰ (ਰੋਜ਼ਾਨਾ ਭਾਸਕਰ): ਬੀਤੀ ਰਾਤ ਪਿੰਡ ਵਡਾਲਾ ਵਿੱਖੇ ਬਾਬਾ ਸਾਹਿਬ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ & ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵਲੋਂ ਮਨਾਇਆ ਗਿਆ ਜਿਸ ਵਿੱਚ ਕਈ ਉੱਘੇ ਨੇਤਾਵਾਂ ਨੇ ਭਾਗ ਲਿਆ ਅਤੇ ਪਾਰਟੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਨੂੰ ਪਹਿਲ ਦਿੱਤੀ ਗਈ ਅਤੇ ਆਪਸ ਵਿੱਚ ਮਿਲ ਕੇ ਹਰੇਕ ਧਰਮ ਦਾ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਬਾਬਾ ਸਾਹਿਬ ਦੀ ਜਿੰਦਗੀ ਤੇ ਆਧਾਰਿਤ ਨਾਟਕ ਵੀ ਕਰਵਾਇਆ ਗਿਆ।

ਪ੍ਰੋਗਰਾਮ ਵਿੱਚ ਕਮੇਟੀ ਦੇ ਪ੍ਰਧਾਨ ਸ਼੍ਰੀ ਜਗਦੀਸ਼ ਲਾਲਵੱਲੋਂ ਪਿੰਡ ਵਡਾਲਾ ਲਈ ਗੋਲਡ ਮੈਡਲ ਜਿੱਤ ਕੇ ਆਈ ਪਿੰਡ ਦੀ ਧੀ ਪੱਲਵੀ ਚੋਪੜਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵੀਂ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰਹਿ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਪ੍ਰੋਗਰਾਮ ਵਿੱਚ ਹਾਜ਼ਿਰ ਹੋਏ ਪਿੰਡ ਦੇ ਪੰਚਾ ਅਤੇ ਸਰਪੰਚ ਐਡਵੋਕੇਟ ਸੰਗੀਤਾ ਰਾਣੀ ਨੂੰ ਵੀ ਸਨਮਾਨਿਤ ਕੀਤਾ ਗਿਆ ਪੰਚ ਮਨਜਿੰਦਰ ਪੰਚ ਬਰਿੰਦਰ ਕੁਮਾਰ ਪੰਚ ਜੋਗਿੰਦਰ ਪਾਲ ਪੰਚ ਸੋਮ ਰਾਜ ਪੰਚ ਦਰਸ਼ਨ ਸਿੰਘ ਪ੍ਰੋਗਰਾਮ ਦੌਰਾਨ ਮਜੂਦ ਰਹੇ