ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 21ਤਰੀਕ ਦਿਨ ਸ਼ੁਕਰਵਾਰ ਰਾਤ ਨੂੰ ਗੁਰੂਦਵਾਰਾ ਸੰਤ ਗੜ੍ਹ ਕਪੂਰਥਲਾ ਰੋਡ ਜਲੰਧਰ ਵਿਖੇ ਆਰਾਮ ਕਰੇਗਾ।

22 ਤਰੀਕ ਸਵੇਰੇ 9ਵਜੇ ਨਗਰ ਕੀਰਤਨ ਕਪੂਰਥਲਾ ਚੌਂਕ ਪਟੇਲ ਚੌਂਕ ਬਸਤੀ ਅੱਡਾ ਪੁਲੀ ਅਲੀ ਮਹੱਲਾ ਬਾਲਮੀਕੀ ਚੌਂਕ ਤੋਂ ਨਕੋਦਰ ਰੋਡ ਤੋਂ ਅੰਬੇਡਕਰ ਚੌਂਕ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਬੀ ਐਮ ਸੀ ਚੌਂਕ ਡੀ ਸੀ ਆਫਿਸ ਲਾਡੋਵਾਲੀ ਰੋਡ ਤੋਂ ਰਾਮਾ ਮੰਡੀ ਹੁੰਦਾ ਹੋਇਆ ਸ੍ਰੀ ਆਨੰਦ ਪੁਰ ਸਾਹਿਬ ਜੀ ਵੱਲ ਚਾਲੇ ਪਵੇਗਾ।
ਅੱਜ ਨਕੋਦਰ ਰੋਡ ਤੇ ਦੁਕਾਨਦਾਰ ਵੀਰਾ ਨੂੰ 350 ਸਾਲਾ ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਦਾਸਪੁਰ ਤੋ ਚੱਲ ਕਿ 22 Nov ਦਿਨ ਸ਼ਨੀਵਾਰ ਜਲੰਧਰ ਆ ਰਹੇ ਨਗਰ ਕੀਰਤਨ ਨੇ ਜਿਸ ਰੂਟ ਤੇ ਚੱਲਣਾ ਉਸ ਤੇ ਚ ਲੰਗਰ ਤੇ ਪਾਲਕੀ ਸਾਹਿਬ ਤੇ ਫੂੱਲਾ ਦੀ ਵਰਖਾ ਕਰਨ ਦੀ ਬੇਨਤੀ ਕਰਦੇ ਹੋਏ ਮੇਅਰ ਸਾਬ , ਸੀਨੀਅਰ ਡਿਪਟੀ ਮੇਅਰ , ਸਿੱਖ ਤਾਲਮੇਲ ਕਮੇਟੀ ਅਤੇ ਆਗਾਜ਼ NGO ਦੇ ਵੀਰ।
ਇਸ ਸਬੰਧ ਵਿੱਚ ਵੱਖ ਵੱਖ ਥਾਂਵਾਂ ਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਅਤੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਗਤ ਲਈ ਨਗਰ ਕੀਰਤਨ ਦੇ ਪ੍ਰਬੰਧਕ ਮੇਅਰ ਵਨੀਤ ਧਿਰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਡਿਪਟੀ ਮੇਅਰ ਮਲਕੀਅਤ ਸਿੰਘ ਕੌਂਸਲਰ ਦਿਨੇਸ਼ ਢੱਲ ਕੌਂਸਲਰ ਜਤਿਨ ਗੁਲਾਟੀ ਅਤੇ ਆਤਮ ਪ੍ਰਕਾਸ਼ ਸਿੰਘ ਬਬਲੂ ਵੱਲੋਂ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਸਿੱਖ ਆਗੂਆਂ ਜਿਨ੍ਹਾਂ ਨੂੰ ਹਰਪਾਲ ਸਿੰਘ ਚੱਡਾ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਰਣਜੀਤ ਸਿੰਘ ਗੋਲਡੀ ਪਰਦੀਪ ਸਿੰਘ ਗੁਰਵਿੰਦਰ ਸਿੰਘ ਨਾਗੀ ਬੌਬੀ ਬਹਿਲ ਅਤੇ ਬੇਦੀ ਜੀ ਸਮੇਤ ਹੋਰ ਆਗੂਆਂ ਨੂੰ ਨਾਲ ਲੈਕੇ ਵੱਖ ਵੱਖ ਵਪਾਰਕ ਅਦਾਰਿਆਂ ਨਾਲ ਸੰਪਰਕ ਕੀਤਾ ਅਤੇ ਸੰਗਤਾਂ ਲਈ ਲੰਗਰ ਅਤੇ ਗੁਰੂ ਸਾਹਿਬ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕਰਨ ਦੀ ਬੇਨਤੀ ਕੀਤੀ।
ਉਕਤ ਆਗੂਆਂ ਨੇ ਕਿਹਾ ਕਿ ਸਾਡੀ ਖੁਸ ਕਿਸਮਤੀ ਹੈ ਕਿ ਸਾਡੇ ਜੀਵਨ ਕਾਲ ਵਿੱਚ ਇਹ ਸ਼ਤਾਬਦੀ ਆਈ ਹੈ ਸਾਨੂੰ ਸਭ ਨੂੰ ਇਸ ਸ਼ਤਾਬਦੀ ਦਾ ਲਾਹਾ ਲੈਣਾ ਚਾਹੀਦਾ ਹੈ ਸਮੂਚੇ ਵਪਾਰਕ ਅਦਾਰਿਆਂ ਵੱਲੋਂ ਹਰ ਤਰ੍ਹਾਂ ਦਾ ਸਹਿਜੋਗ ਅਤੇ ਨਗਰ ਕੀਰਤਨ ਦਾ ਵੱਡੇ ਪੱਧਰ ਤੇ ਸਵਾਗਤ ਕਰਨ ਦਾ ਭਰੋਸਾ ਦਿਵਾਇਆ।
ਮੇਅਰ ਵਨੀਤ ਧੀਰ ਨੇ ਕਿਹਾ ਸੰਗਤਾਂ ਵਿਚ ਨਗਰ ਕੀਰਤਨ ਨੂੰ ਕੇ ਕੇ ਬੋਹੁਤ ਉਤਸਾਹ ਹੈ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਆਪ ਮੁਹਾਰੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਰਹੀਆਂ ਹਨ ਅਤੇ ਗੁਰੂ ਸਾਹਿਬ ਲਈ ਸ਼ਰਧਾ ਪ੍ਰਗਟ ਕਰ ਰਹੀਆਂ ਸੰਗਤਾਂ।














