ਬਸਤੀ ਬਾਵਾ ਖੇਲ ਥਾਣੇ ਅੱਗੇ ਤਣਾਅ ਭਰੀ ਹਾਲਤ: ਪ੍ਰਵਾਸੀ ਬੀਬੀ ਦੇ ਵਿਵਾਦਿਤ ਬਿਆਨ ‘ਤੇ ਸਿੱਖ ਜਥੇਬੰਦੀਆਂ ਦਾ ਸਖ਼ਤ ਰੋਸ

ਜਲੰਧਰ ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਕੱਲ ਪ੍ਰਵਾਸੀਆ ਵਲੋ ਬਸਤੀ ਬਾਵਾ ਖੇਲ ਥਾਣੇ ਦਾ ਘਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਕੱਲ ਇੱਕ ਪ੍ਰਵਾਸੀ ਬੀਬੀ ਵੱਲੋ ਕਿਹਾ ਕਿ ਪਟਨਾ ਸਾਹਿਬ ਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਸਥਾਨ ਹੈ ਜੋ ਉਥੇ ਤਖਤ ਸਾਹਿਬ ਬਿਰਾਜਮਾਨ ਹੈ ਉੱਥੇ ਜੋ ਸੰਗਤਾਂ ਪੰਜਾਬ ਤੋ ਮੱਥਾ ਟੇਕਣ ਜਾਂਦੀਆਂ ਹਨ ਉਹਨਾਂ ਦੇ ਗੁਰਦੁਆਰੇ ਚ ਵੜ ਕੇ ਜੁੱਤੀਆਂ ਵੱਜਣੀਆਂ ਚਾਹੀਦੀਆਂ ਹਨ।

ਇਸ ਮੌਕੇ ਰਾਜਬੀਰ ਸਿੰਘ ਸ਼ੰਟੀ ਨੇ ਦੱਸਿਆ ਕਿ ਇਸ ਗੱਲ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਹਨ ਇਸ ਬੀਬੀ ਨੀ ਬਿਲਕੁਲ ਵੀ ਮੁਆਫ਼ ਨਹੀਂ ਕਰਨਾ ਚਹਿਦਾ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਧਰਨੇ ਦੇ ਸਮੇ ਓਥੋਂ ਲੰਘ ਰਹੀ ਸਿੱਖ ਬੀਬੀ ਨਾਲ ਹੱਥੋਪਾਈ ਵੀ ਕੀਤੀ ਗਈ।

ਜਿਸ ਦੇ ਰੋਸ ਵਜੋਂ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਬਸਤੀ ਬਾਵਾ ਖੇਲ ਥਾਣੇ ਏਸੀਪੀ ਜਲੰਧਰ ਵੈਸਟ ਨੂੰ ਇੱਕ ਕੰਪਲੇਂਟ ਦਿੱਤੀ ਗਈ ਜਿਸ ਵਿੱਚ ਉਸ ਬੀਬੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਜੀ ਰਾਜਬੀਰ ਸਿੰਘ ਸ਼ੰਟੀ ਜੀ ਮਨਬੀਰ ਸਿੰਘ ਅਕਾਲੀ ਜੀ ਜੱਸੀ ਤਲਨ ਜੀ ਗਗਨਦੀਪ ਸਿੰਘ ਗੱਗੀ ਜੀ ਅਨਮੋਲ ਸਿੰਘ ਗੁਰਪ੍ਰੀਤ ਸਿੰਘ ਅਕਾਲੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।