ਬਸਤੀ ਮਿੱਠੂ ਦੇ ਨੌਜਵਾਨ ਆਗੂ ਵੱਡੀ ਗਿਣਤੀ ਵਿੱਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ

रोजाना भास्कर 

जालंधर। ਸਿੱਖੀ ਸਰੋਕਾਰਾਂ ਨੂੰ ਸਮਰਪਿਤ ਜੱਥੇਬੰਦੀ ਵੱਲੋਂ ਸਿੱਖੀ ਦੀ ਚੜ੍ਹਦੀਕਲਾ ਲਈ ਕੀਤੇ ਜਾਂ ਰਹੇ ਉਪਰਾਲਿਆਂ ਨੂੰ ਦੇਖਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਖ਼ਾਸ ਤੌਰ ਤੇ ਨੋਜਵਾਨ ਆਗੂ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਕੜੀ ਵਿੱਚ ਬਸਤੀ ਮਿੱਠੂ ਦੇ ਸਿਰਕੱਢ ਨੌਜਵਾਨ ਆਗੂ ਅੱਜ ਵਡੀ ਗਿਣਤੀ ਵਿਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ।ਇਹਨਾਂ ਸਾਰੇ ਵੀਰਾਂ ਨੂੰ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਕਰਨ ਲਈ ਵਿੱਕੀ ਸਿੰਘ ਖਾਲਸਾ ਤੇ ਜਰਨੈਲ ਸਿੰਘ ਜੈਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਹੁਣ ਤੱਕ ਲਗਭਗ 200 ਨੌਜਵਾਨ ਜੋ ਬਸਤੀ ਮਿੱਠੂ ਅਤੇ ਆਸ ਪਾਸ ਦੇ ਇਲਾਕਿਆਂ ਨਾਲ ਸੰਬੰਧਿਤ ਹਨ, ਹੁਣ ਤੱਕ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਅੱਜ ਕਮੇਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਾਮਿਲ ਹੋਣ ਵਾਲੇ ਗੁਰਵਿੰਦਰ ਸਿੰਘ ਪਰਮਾਰ,ਗੁਰਜੀਤ ਸਿੰਘ {ਸੋਨੂ ਫਿਰੋਜ਼ਪੁਰੀਆ} ਕੁਲਬੀਰ ਸਿੰਘ ਪੱਪੂ ਜੀ,ਸੁੱਚਾ ਸਿੰਘ ਸਪਾਵਟ,ਮੰਗਲ ਸਿੰਘ ਰਠੌਰ, ਜਗਦੀਸ਼ ਸਿੰਘ,ਜਸਵਿੰਦਰ ਸਿੰਘ ਬੰਟੀ,ਮਨਜੀਤ ਸਿੰਘ ਠੇਕੇਦਾਰ,ਯੁਵਰਾਜ ਸਿੰਘ

{ਯੂਵੀ ਪਰਮਾਰ}, ਪਰਮਜੀਤ ਸਿੰਘ ਅਡਵਾਨੀ,ਮਿੰਟੂ ਵੀਰ ਜੀ,ਦਾਰਾ ਸਿੰਘ,ਪ੍ਰਿਤਪਾਲ ਸਿੰਘ ਨਾਟੀ,,ਗੁਰਪ੍ਰੀਤ ਸਿੰਘ ਰਾਮਗੜ੍ਹੀਆ,ਤਰਸੇਮ ਸਿੰਘ ਜੋਨੀ, ਸੰਦੀਪ ਸਿੰਘ,ਪ੍ਰਿਤਪਾਲ ਸਿੰਘ ਰਾਹੁਲ, ਰਣਜੀਤ ਸਿੰਘ ਵੀਰੂ, ਹਰਜਿੰਦਰ ਸਿੰਘ ਹੈਪੀ, ਗੁਰਮੇਲ ਸਿੰਘ,ਹਰਮਨ ਸਿੰਘ, ਸੰਦੀਪ ਸਿੰਘ,ਕਰਨਦੀਪ ਸਿੰਘ,ਹਰਜੀਤ ਸਿੰਘ, ਪਵਨ ਜੋਤ ਸਿੰਘ, ਹਰਸ਼ਪ੍ਰੀਤ ਸਿੰਘ,ਕਮਲਦੀਪ ਸਿੰਘ, ਸਮਰਜੀਤ ਸਿੰਘ,ਗੁਰਸੇਵਕ ਸਿੰਘ ਆਦਿ ਸਾਮਿਲ ਸਨ। ਇਹਨਾਂ ਦਾ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਣ ਦਾ ਹਰਪਾਲ ਸਿੰਘ ਚੱਢਾ,ਪ੍ਰਧਾਨ ਪਰਮਜੀਤ ਸਿੰਘ ਬਸਤੀ ਮਿੱਠੂ, ਹਰਜੋਤ ਸਿੰਘ ਲੱਕੀ,ਕਰਮਜੀਤ ਸਿੰਘ ਨੂਰ,ਮਨਜੀਤ ਸਿੰਘ ਫੋਂਟੀ,ਦੀਪ ਸਿੰਘ ਦੀਪੂ, ਮਾਨ ਸਿੰਘ ਵਲੋਂ ਸਵਾਗਤ ਕੀਤਾ ਗਿਆ।

            ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ,ਜਸਬੀਰ ਸਿੰਘ ਬੱਗਾ, ਮਨਜੀਤ ਸਿੰਘ ਜੌਲੀ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਤਜਿੰਦਰ ਸਿੰਘ ਸੰਤ ਨਗਰ,ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਹੜੇ ਵੀਰ ਅੱਜ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ ਹਨ, ਇਹਨਾਂ ਦੀ ਬਹੁਤ ਵੱਡੀ ਜਿੰਮੇਵਾਰੀ ਹੈ। ਜੌ ਇਸ ਸਮੇਂ ਸਿੱਖ ਕੌਮ ਤੇ ਚੌਤਰਫਾ ਹਮਲੇ ਹੋ ਰਹੇ ਹਨ, ਗੈਰ ਪੰਜਾਬੀ ਲੋਕ ਗ਼ਲਤ ਤੋਰ ਤੇ ਆਪਣੀਆ ਵੋਟਾਂ ਬਣਾ ਰਹੇ ਹਨ, ਅਧਾਰ ਕਾਰਡ ਬਣਾ ਰਹੇ ਹਨ, ਇਸ ਸੰਬੰਧੀ ਸਾਰਿਆ ਨੂੰ ਜਾਗਰੂਕ ਹੋਣ ਦੀ ਲੋੜ ਹੈ, ਹਰ ਸਿੱਖ ਵਿਰੋਧੀ ਤਾਕਤ ਦਾ ਮੁਕ਼ਾਬਲਾ ਸਾਨੂੰ ਇਕੱਠੇ ਹੋ ਕੇ ਕਰਨਾ ਪਵੇਗਾ।