रोजाना भास्कर (जालंधर): ਭਾਈ ਭੁਪਿੰਦਰ ਸਿੰਘ ਜਿਨਾਂ ਨੇ 6ਜੂਨ ਜਦੋਂ ਘੱਲੂਘਾਰਾ ਦਿਵਸ ਹੁੰਦਾ ਹੈ ਸਾਰੀ ਕੌਮ ਉਸ ਦਿਨ ਗੁਰੂ ਘਰਾਂ ਵਿੱਚ ਗੁਰਬਾਣੀ ਦਾ ਪਰਵਾਹ ਚਲਾ ਕੇ ਆਪਣੇ ਮਹਾਨ ਸ਼ਹੀਦਾਂ ਨੂੰ ਜਿੰਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਾ ਕੁਰਬਾਨ ਕੀਤਾ ਗਿਆ ਸੀ ਨੂੰ ਯਾਦ ਕਰਦੀ ਹੈ।
ਪਰ ਕੁਝ ਸ਼ਰਾਰਤੀ ਲੋਕਾਂ ਨੂੰ ਜੌ ਸ਼ਿਵ ਸੈਨਾ ਦੇ ਨਾਮ ਹੇਠਾਂ ਵਿਚਾਰ ਰਹੇ ਹਨ 6ਜੂਨ 2017 ਨੂੰ, ਵਲੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੁੱਤਲਾ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਫੂਕਣ ਜਾ ਰਹੇ ਸਨ ਪਰ ਸਾਡੇ ਇਸ ਵੀਰ ਸ੍ਰੀ ਸਾਹਿਬ ਹੱਥ ਵਿਚ ਲੇ ਕੇ100ਬੰਦਿਆ ਦੇ ਹਜੂਮ ਨੂੰ ਅੱਗੇ ਲਾ ਕੇ ਦੌੜਾਇਆ ਸੀ।
ਸੰਤਾ ਦੇ ਪੁਤਲੇ ਨੂੰ ਪਾਪੀਆਂ ਨੂੰ ਹੱਥ ਵੀ ਨਹੀਂ ਲਾਉਣ ਦਿੱਤਾ ਸੀ ਜਿਸ ਕਰਕੇ ਸਾਡੇ ਇਸ ਵੀਰ ਨੂੰ ਭੁਪਿੰਦਰ ਸਿੰਘ 6ਜੂਨ ਕਹਿੰਦੇ ਹਨ ਅਤੇ ਹੁਣ ਜਦੋਂ ਸੁਬਾ ਸਰਹੰਦ ਦੇ ਨਾਂ ਵਾਲਾ ਪੁਲਿਸ ਵਾਲਾ ਜਿਸਨੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਸਹੀਦ ਕੀਤਾ ਸੀ ਜਿਸਦੀ ਪਿੱਛਲੇ ਦਿਨੀ ਮੌਤ ਹੋ ਗਈਂ ਦਾ ਸਿੱਖ ਰਵਾਇਤਾਂ ਅਨੁਸਾਰ ਭੋਗ ਪਾਂ ਰਹੇ ਸਨ।
ਅਪਣੇ ਸਾਥੀਆਂ ਨਾਲ ਮਿਲ ਕੇ ਵਿਰੋਧ ਕੀਤਾ ਸੀ ਅਤੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਬਾਅਦ ਵਿੱਚ ਛੱਡ ਦਿੱਤਾ ਇਹ ਵੀਰ ਹਰ ਵਕਤ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦਾ ਹੈ ਇਹਨਾਂ ਦੀਆਂ ਸੇਵਾਵਾਂ ਬਦਲੇ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮਹੱਲਾ ਵਿਖੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਬੋਲਦੇ ਹੋਏ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਗਏ ਹਨ ਪਰ ਕੁਝ ਸ਼ਰਾਰਤੀ ਅਨਸਰ ਸਿੱਖ ਕੌਮ ਨੂੰ ਪ੍ਰੇਸ਼ਾਨ ਕਰਨ ਵਾਲੇ ਕੋਈ ਵੀ ਮੌਕਾ ਨਹੀਂ ਸੜਦੇ।
ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀਂ ਅਤੇ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਕਿਹਾ ਜਿਹੜਾ ਵੀ ਕੌਮ ਦੀ ਚੜਦੀਕਲਾ ਲੋਚਦਾ ਹੈ ਸਾਨੂੰ ਉਸ ਗੁਰਸਿਖ ਨਾਲ ਹਰ ਹਾਲ ਵਿਚ ਖੜੇ ਹੋਣਾ ਚਾਹੀਦਾ ਹੈ ਅਤੇ ਸਿੱਖ ਤਾਲਮੇਲ ਕਮੇਟੀ ਇਸੇ ਮੰਤਵ ਲਈ ਕੰਮ ਕਰਦੀ ਹੈ ਇਸ ਮੌਕੇ ਤੇ ਮਨਮਿੰਦਰ ਸਿੰਘ ਭਾਟੀਆ ਗੁਰਮੀਤ ਸਿੰਘ ਭਾਟੀਆ ਉੱਤਮ ਸਿੰਘ ਵੀ ਹਾਜ਼ਰ ਸਨ