ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ ਸਰਬਜੀਤ ਸਿੰਘ ਮੱਕੜ ਦੇ ਸੁਪਤਰ ਸ ਕੰਵਰਦੀਪ ਸਿੰਘ ਮੱਕੜ ਦੀ ਪਹਿਲੀ ਬਰਸੀ ਕਲ 

ਜਲੰਧਰ (ਰੋਜ਼ਾਨਾ ਭਾਸਕਰ): ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ ਸਰਬਜੀਤ ਸਿੰਘ ਮੱਕੜ ਦੇ ਸੁਪਤਰ ਸ ਕੰਵਰਦੀਪ ਸਿੰਘ ਮੱਕੜ ਜੌ ਕਿ ਬੀਤੇ ਸਾਲ 22 ਜੂਨ 2024 ਨੂੰ ਗੁਰੂ ਚਰਨਾਂ ਵਿੱਚ ਜਾਂ ਵਿਰਾਜੇ ਸਨ ਦੀ ਪਹਿਲੀ ਬਰਸੀ 21 ਜੂਨ 2025 ਦਿਨ ਸ਼ਨੀਵਾਰ ਨੂੰ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿੱਖੇ ਦੁਪਿਹਰ 12 ਵਜੇ ਤੋਂ 1.30 ਵਜੇ ਤੱਕ ਆਯੋਜਿਤ ਕੀਤੀ ਜਾ ਰਹੀ ਹੈ।

ਇਸ ਤੌ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਓਹਨਾਂ ਦੇ ਗ੍ਰਿਹ ਵਿਖੇ ਸਵੇਰੇ 11 ਵਜੇ ਸ਼ਹੀਦ ਊਧਮ ਸਿੰਘ ਨਗਰ ਜਲੰਧਰ ਵਿਖੇ ਪਾਏ ਜਾਣਗੇ, ਇਸ ਉਪਰੰਤ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਆਯੋਜਿਤ ਕੀਤੇ ਜਾ ਰਹੇ ਸਮਾਗਮ ਨੂੰ ਵੱਖ ਵੱਖ ਧਾਰਮਿਕ ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਨਾਲ਼ ਸੰਬਧਤ ਆਗੂ ਸਾਹਿਬਾਨ ਸਵਰਗੀ ਸ ਕੰਵਰ ਦੀਪ ਸਿੰਘ ਮੱਕੜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ, ਇਸ ਧਾਰਮਿਕ ਸਮਾਗਮ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ ਅਮਨਦੀਪ ਸਿੰਘ ਜੀ ਇਲਾਹੀ ਅਤੇ ਵੈਰਾਗਮਈ ਬਾਣੀ ਦੇ ਕੀਰਤਨ ਨਾਲ਼ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਗੇ।

ਸ ਕੰਵਰ ਦੀਪ ਸਿੰਘ ਮੱਕੜ ਜੌ ਕਿ ਸ ਸਰਬਜੀਤ ਸਿੰਘ ਮੱਕੜ ਦੇ ਤਿੰਨਾਂ ਪੁੱਤਰਾ ਵਿੱਚੋ ਸੱਭ ਤੋਂ ਵੱਡੇ ਸਨ, ਅਤੇ ਓਹਨਾਂ ਦਾ ਜਨਮ ਜਲੰਧਰ ਵਿਖੇ 3 ਮਾਰਚ 1986 ਨੂੰ ਹੋਇਆ ਸੀ। ਆਪ ਜੀ ਨੇ ਆਪਣੀ ਮੁੱਡਲੀ ਵਿਦਿਆ ਏ. ਪੀ. ਜੈ, ਕਾਲਜ ਜਲੰਧਰ ਤੌ ਪ੍ਰਾਪਤ ਕੀਤੀ, ਅਤੇ ਇਸ ਉਪਰੰਤ ਖਾਲਸਾ ਕਲਾਜ ਫੋਰ ਲਾਅ ਤੌ ਐਮ. ਕੌਮ, ਐਲ.ਐਲ.ਬੀ ਦੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਆਪਣੇ ਪਿਤਾ ਪੁਰਖੀ ਕਿੱਤੇ ਵਿੱਚ ਸ਼ਾਮਿਲ ਹੋ ਕੇ ਆਪਣੇ ਕਿੱਤੇ ਹੋਰ ਪ੍ਰਫੁਲਿਤ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ।

ਇਹਨਾਂ ਦੀ ਸ਼ਾਦੀ ਜਲੰਧਰ ਦੀ ਵਸਨੀਕ ਉੱਘੇ ਸੂਦ ਪਰਿਵਾਰ ਦੀ ਬੇਟੀ ਨਾਨਕੀ ਸੂਦ ਨਾਲ਼ ਹੋਈ। ਇਹਨਾਂ ਦੇ ਪਿਤਾ ਇੱਕ ਉੱਘੀ ਸਿਆਸੀ ਸ਼ਖ਼ਸੀਅਤ ਹੋਣ ਕਰਕੇ ਇਹਨਾਂ ਦਾ ਰੁਝਾਨ ਵੀ ਸਿਆਸਤ ਵੱਲ ਹੋ ਗਿਆ , ਇਹਨਾਂ ਨੂੰ ਆਪਣੇ ਪਰਿਵਾਰ ਵੱਲੋ ਹੀ ਸਮਾਜਿਕ ਧਾਰਮਿਕ ਅਤੇ ਸਿਆਸੀ ਗੁੱੜਤੀ ਮਿਲਣ ਕਾਰਨ, ਇਹਨਾਂ ਨੇ ਆਪਣਾ ਸਾਰਾ ਜੀਵਨ ਗਰੀਬਾ ਲੋੜਵੰਦਾ ਅਤੇ ਸਮਾਜ ਦੇ ਹੋਰ ਪਛੜੇ ਵਰਗ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ, ਇਹ ਬਹੁਤ ਮਿੱਠ ਬੋਲੜੇ, ਠਰਮੇ ਵਾਲੇ, ਅਤੇ ਸਚਾਈ ਦੇ ਮਾਰਗ ਤੇ ਚੱਲਣ ਵਾਲੀ ਸਖਸ਼ੀਅਤ ਦੇ ਮਾਲਿਕ ਸਨ। ਸਿਆਸੀ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਨਾਲ ਅਤੇ ਇਹਨਾਂ ਦੇ ਪਿਤਾ ਸ ਸਰਬਜੀਤ ਸਿੰਘ ਮੱਕੜ ਵੱਲੋਂ ਕਪੂਰਥਲਾ ਵਿਧਾਨਸਭਾ ਹਲਕੇ ਵਿੱਚ ਵਿਧਾਇਕ ਦੀ ਚੋਣ ਲੜ੍ਹਨ ਉਪਰੰਤ ਅਤੇ ਇਹਨਾਂ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੂੰ ਸੈਂਟਰਲ ਕੋਪਪ੍ਰੇਟਵ ਬੈਂਕ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਇਹਨਾਂ ਨੇ ਡਿਊਟੀ ਪੂਰੀ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਨਿਭਾਈ, ਦੇਸ਼ ਭਰ ਵਿਚ ਕੋਰਨਾ ਦੀ ਕਰੋਪੀ ਦੌਰਾਨ ਇਹਨਾਂ ਨੇ ਗਰੀਬਾਂ ਅਤੇ ਲੋੜਵੰਦਾਂ ਦੇ ਮੋਹਲ਼ਾਆ ਵਿੱਚ ਸੈਨੀਟੇਸ਼ਨ ਕਰਵਾਉਣ ਦੇ ਨਾਲ ਨਾਲ ਹੋਰ ਲੋੜੀਂਦੀ ਰਾਹਤ ਸਮੱਗਰੀ ਪਹੁੰਚਾਈ। ਆਪਣੇ ਪਿਤਾ ਪੁਰਖੀ ਕੀਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਕੈਨੇਡਾ ਵੈਨਕੂਵਰ ਸ਼ਹਿਰ ਵਿੱਖੇ ਟਾਊਨਸ਼ਿਪ ਬਿਜ਼ਨਸ ਸ਼ੁਰੂ ਕਰਵਾਇਆ, ਜਿਸ ਨੂੰ ਇਹਨਾਂ ਨੇ ਬੜਾ ਸਫਲਤਾ ਪੂਰਕ ਅੱਗੇ ਵਧਾਇਆ, ਇਸ ਉਪਰੰਤ ਇਹ ਇੱਕ ਸੰਖੇਪ ਜਿਹੀ ਬਿਮਾਰੀ ਉਪਰੰਤ 21ਜੂਨ 2024 ਨੂੰ ਗੁਰੂ ਚਰਨਾਂ ਵਿੱਚ ਜਾਂ ਵਿਰਾਜੇ। ਜਦਕਿ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੇ ਇਲਾਜ ਲਈ ਭਰਪੂਰ ਉਪਰਾਲੇ ਕਰਨੇ ਸਫ਼ਲ ਨਹੀਂ ਹੋਏ,।

ਇਹ ਆਪਣੇ ਪਿੱਛੇ ਆਪਣੀ ਪਤਨੀ ਬੀਬੀ ਨਾਨਕੀ ਮੱਕੜ, ਪਿਤਾ ਸਰਬਜੀਤ ਸਿੰਘ ਮੱਕੜ ਮਾਤਾ ਸ਼੍ਰੀਮਤੀ ਉਪਿੰਦਰਜੀਤ ਕੌਰ, ਭਰਾ ਅਤੇ ਭਾਬੀ ਸ ਮੰਨਸਿਮਰਨ ਸਿੰਘ ਅਤੇ ਜਸਲੀਨ ਕੌਰ, ਭਰਾ ਆਲਮ ਵਿਜੈ ਸਿੰਘ ਅਤੇ, ਮੱਕੜ ਪਰਿਵਾਰ, ਸਿੱਧੂ ਪਰਿਵਾਰ, ਸੂਦ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।