ਜਲੰਧਰ (रोजाना भास्कर): ਯੂ ਟਿਊਬਰ ਧਰੂਵ ਰਾਠੀ ਜੋ ਕਿ ਧਰੂਵਰਾਠੀ ਨਾਂ ਤੇ ਚੈਨਲ ਚਲਾ ਰਿਹਾ ਹੈ। ਇਸ ਨੇ 18 ਮਈ ਨੂੰ ਇੱਕ ਵੀਡੀਓ ਜਿਸ ਦਾ ਵਿਸ਼ਾ ” ਰਾਈਜ ਆਫ ਸਿੱਖ ਆਪਾਇਰ” ਸੀ , ਨੂੰ ਆਪਣੇ ਚੈਨਲ ਤੇ ਅਪਲੋਡ ਕੀਤਾ ।ਜਿਸ ਵਿੱਚ ਉਸ ਵੱਲੋਂ ਸਿੱਖ ਇਤਿਹਾਸ ਬਾਰੇ ਬਹੁਤ ਇਤਰਾਜ਼ਯੋਗ ਗੱਲਾਂ ਕੀਤੀਆਂ । ਜਿਸ ਨਾਲ ਸਿੱਖ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ।
ਉਸਨੇ ਸਭ ਤੋਂ ਪਹਿਲਾਂ ਸਿੱਖ ਇਤਿਹਾਸ, ਸਿੱਖ ਗੁਰੂਆਂ ਅਤੇ ਸਿੱਖ ਯੋਧਿਆਂ ਦੀਆਂ ਏਆਈ (ਆਰਟੀਫਿਸ਼ਅਲ ਇੰਟੈਲੀਜੈਂਸੀ) ਨਾਲ ਬਣਾਈਆਂ ਵੀਡੀਓ ਲਗਾਈਆਂ। ਜੋ ਕਿ ਸਿੱਖ ਧਰਮ ਵਿੱਚ ਵਰਜਿਤ ਹਨ। ਇਸ ਤੋਂ ਇਲਾਵਾ ਉਸਨੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਵੀ ਪੇਸ਼ ਕੀਤਾ। ਜਿਸ ਦਾ ਵਰਣਨ ਵੀ ਨਹੀਂ ਕੀਤਾ ਜਾ ਸਕਦਾ ।
ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦਾ ਇੱਕ ਵਫਦ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਡੀਸੀਪੀ ਮਨਪ੍ਰੀਤ ਸਿੰਘ ਢਿੱਲੋ ਅਤੇ ਡੀਸੀਪੀ ਨਰੇਸ਼ ਡੋਗਰਾ ਨੂੰ ਮਿਲਿਆ ,ਅਤੇ ਇੱਕ ਮੰਗ ਪੱਤਰ ਦਿੱਤਾ, ਅਤੇ ਧਰੁਵਰਾਠੀ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਤੇ ਸਿੱਖ ਆਗੂਆਂ ਨੇ ਕਿਹਾ ਇਹੋ ਜਿਹੇ ਸਮਾਜ ਵਿਰੋਧੀ ਅਨਸਰ ਗੁਰੂ ਸਾਹਿਬ ਤੇ ਸਾਡੇ ਮਹਾਨ ਸਿੱਖ ਯੋਧਿਆਂ ਦੀਆਂ ਲਾਸਾਨੀ ਅਤੇ ਮਾਨਮਤੀਆਂ ਸ਼ਹਾਦਤਾਂ ਨੂੰ ਨੀਵਾਂ ਦਿਖਾਉਣ ਦਾ ਦਾ ਕੋਜਾ ਯਤਨ ਕਰਦੇ ਹਨ। ਅਜਿਹੇ ਲੋਕਾਂ ਨੂੰ ਨਕੇਲ ਪਾਣੀ ਜਰੂਰੀ ਹੈ ।
ਇਸ ਮੌਕੇ ਤੇ ਤੁਰੰਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੰਗ ਪੱਤਰ ਏਸੀਪੀ ਸਾਈਬਰ ਕ੍ਰਾਈਮ ਨੂੰ ਭੇਜ ਦਿੱਤਾ, ਅਤੇ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਕਿਸੇ ਨੂੰ ਵੀ ਧਰਮ ਵਿਰੋਧੀ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ, ਜਸਬੀਰ ਸਿੰਘ ਬੱਗਾ , ਪਰਮਪ੍ਰੀਤ ਸਿੰਘ ਵਿੱਟੀ,ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ, ਲਖਬੀਰ ਸਿੰਘ ਲੱਕੀ, ਰਾਜਾ ਸਿੰਘ, ਸੁਮਿਤ ਸ਼ਰਮਾ, ਬਲਵਿੰਦਰ ਸਿੰਘ, ਪਰਮਪ੍ਰੀਤ ਸਿੰਘ ਪੰਮਾ, ਸੁਖਦੇਵ ਸਿੰਘ ਸੁੱਖਾ, ਆਦਿ ਹਾਜ਼ਰ ਸਨ।