ਰੋਜ਼ਾਨਾ ਭਾਸਕਰ
ਜਲੰਧਰ। ਵਾਰਡ ਨੰਬਰ 35 ਤੋਂ ਕਾਂਗਰਸ ਦੀ ਉਮੀਦਵਾਰ ਅਤੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਦੀ ਧਰਮ ਪਤਨੀ ਹਰਸ਼ਰਨ ਕੌਰ ਹੈਪੀ ਵੱਲੋਂ ਵਾਰਡ ਦੇ ਵੱਖ-ਵੱਖ ਇਲਾਕਿਆਂ ‘ਚ ਚੋਣ ਪ੍ਰਚਾਰ ਕੀਤਾ ਗਿਆ। ਵਾਰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਤੋਂ ਉਤਸ਼ਾਹਿਤ ਹੁੰਦਿਆਂ ਹੈਪੀ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਨੇ ਮੇਰਾ ਹੌਂਸਲਾ ਹੋਰ ਵਧਾ ਦਿੱਤਾ ਹੈ।
![](https://rozanabhaskar.com/wp-content/uploads/2024/12/1000849450-193x300.jpg)
ਉਨ੍ਹਾਂ ਕਿਹਾ ਕਿ ਮੈਂ ਆਪਣੇ ਵਾਰਡ ਨੂੰ ਹਮੇਸ਼ਾ ਹੀ ਆਪਣਾ ਪਰਿਵਾਰ ਸਮਝਿਆ ਹੈ ਤੇ ਵਾਰਡ ਵਾਸੀਆਂ ਵੱਲੋਂ ਜੋ ਪਿਆਰ ਤੇ ਮਾਣ ਸਤਿਕਾਰ ਮੈਨੂੰ ਦਿੱਤਾ ਜਾ ਰਿਹਾ ਹੈ ਮੈਂ ਉਸ ਲਈ ਉਨ੍ਹਾਂ ਦੀ ਸਦਾ ਰਿਣੀ ਰਹਾਂਗੀ। ਉਨ੍ਹਾਂ ਕਿਹਾ ਕਿ ਉਹ 24 ਘੰਟੇ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹੇ ਹਨ ਤੇ ਅੱਗੇ ਤੋਂ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਹੋਰ ਵੀ ਵੱਡੇ ਫਰਕ ਨਾਲ ਜਿੱਤ ਕੇ ਇਹ ਸੀਟ ਕਾਂਗਰਸ ਦੀ ਝੋਲੀ ਪਾਉਣਗੇ।