ਵਪਾਰੀਆਂ ਵੱਲੋਂ ਸੰਤਾਂ ਦੀ ਫੋਟੋ ਲਾਉਣ ਦੀ ਨਿੰਦਾ
ਜਲੰਧਰ (ਰੋਜ਼ਾਨਾ ਭਾਸਕਰ): ਪਿਛਲੇ ਦਿਨੀ ਮਨੀਕਰਨ ਸਾਹਿਬ ਯਾਤਰਾ ਤੇ ਗਏ ਕੁਝ ਸਿੱਖ ਨੌਜਵਾਨਾਂ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਅਤੇ ਰਾਜ ਕਰੇਗਾ ਖਾਲਸਾ ਦੇ ਨਿਸ਼ਾਨ ਸਾਹਿਬ ਮੋਟਰਸਾਈਕਲਾਂ ਅੱਗੇ ਟੰਗੇ ਹੋਏ ਸਨ। ਜਿਸ ਨੂੰ ਉਥੋਂ ਦੇ ਕੁਝ ਸ਼ਰਾਰਤੀ ਹਿਮਾਚਲੀਆਂ ਨੇ ਉਤਾਰ ਦਿੱਤੇ ਅਤੇ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਵੀ ਕੀਤੀ ਅਤੇ ਝੂਠੇ ਪਰਚੇ ਦਰਜ ਕਰਾਏ।
ਜਿਸ ਨੂੰ ਲੈ ਕੇ ਪੰਜਾਬ ਦੇ ਸਮੁੱਚੇ ਸਿੱਖ ਭਾਈਚਾਰੇ ਵਿੱਚ ਗੁਸੇ ਦੀ ਲਹਿਰ ਚੱਲ ਰਹੀ ਹੈ, ਜਿਸ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਵੱਲੋਂ ਹਿਮਾਚਲ ਦੇ ਵਪਾਰੀਆਂ ਦੇ ਘਰਾਓ ਦਾ ਫੈਸਲਾ ਕੀਤਾ ਜਿਸ ਦਾ ਪਤਾ ਸਬਜੀ ਮੰਡੀ ਔਸੋਸੇਸਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ (ਸ਼ੰਟੀ ਬਤਰਾ) ਮਹੇਸ਼ ਮੁਖੀਜਾ ਨੂੰ ਪਤਾ ਲੱਗਾ ਉਹਨਾਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕੀਤੀ, ਕਿ ਤੁਹਾਡੀ ਮੀਟਿੰਗ ਕਰਵਾ ਦਿੰਦੇ ਹਾਂ, ਜਿਸ ਤੇ ਸਿੱਖ ਤਾਲਮੇਲ ਕਮੇਟੀ ਤੇ ਹਿਮਾਚਲ ਦੇ ਵਪਾਰੀ ਆਗੂਆਂ ਜਿਨਾਂ ਵਿੱਚ ਅਜੇ ਠਾਕੁਰ (ਹਮੀਰਪੁਰ) ਅਸ਼ੋਕ ਕੁਮਾਰ (ਉਨਾਂ)ਬਲਦੇਵ ਰਾਠੀ (ਬੰਗਾਨਾ) ਸੰਦੀਪ ਕੁਮਾਰ (ਬਿਲਾਸਪੁਰ) ਰਾਜੂ ਸ਼ਰਮਾ (ਬਿਲਾਸਪੁਰ) ਵਿਪਨ ਕੁਮਾਰ (ਬਿਲਾਸਪੁਰ) ਬੰਟੀ (ਉਨਾ) ਯੋਗੇਸ਼ ਕੁਮਾਰ (ਉਨਾਂ) ਪ੍ਰਵੀਨ ਕੁਮਾਰ (ਬਿਲਾਸਪੁਰ) ਜੋਨੂ ਠਾਕੁਰ (ਅੰਬ) ਦਿਆਲ ਠਾਕੁਰ (ਚਿੰਤਪੁਰਨੀ) ਆਦਿ ਹਾਜ਼ਰ ਸਨ। ਨਵੀਂ ਸਬਜ਼ੀ ਮੰਡੀ ਵਿੱਚ ਮੀਟਿੰਗ ਹੋਈ।
ਇਹਨਾਂ ਵਪਾਰੀਆਂ ਨੇ ਕਿਹਾ ਸਾਰੇ ਘਟਨਾਕ੍ਰਮ ਦੀ ਅਸੀ ਨਿੰਦਾ ਕਰਦੇ ਹਾਂ, ਸਾਨੂੰ 30 ਤੋ 35 ਸਾਲ ਹੋ ਗਏ ਹਨ, ਜਿਨਾਂ ਸਤਿਕਾਰ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦਿੰਦੇ ਹਨ ਉਸ ਦਾ ਕੋਈ ਜਵਾਬ ਨਹੀਂ ਹੈ ਅਸੀਂ ਹਿਮਾਚਲ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕੋਈ ਵੀ ਐਸਾ ਕੰਮ ਨਾ ਕੀਤਾ ਜਾਵੇ ਜਿਸ ਨਾਲ ਸਾਡੇ ਭਾਈਚਾਰਿਆਂ ਵਿੱਚ ਫਰਕ ਪਵੇ। ਅਤੇ ਅਸੀ ਉਨਾਂ ਨੇ ਕਰਮ ਦੀ ਸਾਰੇ ਵਪਾਰੀ ਮਾਫੀ ਮੰਗਦੇ ਹਾਂ।
ਇਸ ਮੌਕੇ ਤੇ ਮੌਜੂਦ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਗੁਰਦੀਪ ਸਿੰਘ ਕਾਲੀਆ ਕਲੋਨੀ,ਗੁਰਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਬਾਬਾ ਅਤੇ ਅਰਵਿੰਦਰ ਪਾਲ ਸਿੰਘ ਬਬਲੂ ਨੇ ਇੱਕ ਸਵਰ ਵਿੱਚ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ਉਹਨਾਂ ਦੀ ਸ਼ਾਨ ਦੇ ਖਿਲਾਫ ਅਸੀਂ ਕੋਈ ਵੀ ਸ਼ਬਦ ਬਰਦਾਸਤ ਨਹੀਂ ਕਰ ਸਕਦੇ।
ਤੁਹਾਡੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ ਤੁਸੀਂ ਸ਼ਰਾਰਤੀ ਅਨਸਰਾਂ ਵੱਲੋਂ ਜੋ ਮਾਫੀ ਮੰਗੀ ਹੈ, ਇਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ,ਜਿਸ ਦੀ ਅਸੀਂ ਸਲਾਘਾ ਕਰਦੇ ਹਾਂ। ਮੌਕੇ ਤੇ ਨਿਹਾਲ ਸਿੰਘ ਸਰਬਜੀਤ ਸਿੰਘ ਮਨੀ, ਲੱਕੀ ਧਾਮੀਜਾ ਆਦਿ ਹਾਜਰ ਸਨ।