ਸਿੱਖ ਨੌਜਵਾਨ ਦੀ ਦਸਤਾਰ ਦੀ ਬੇਅਦਬੀ ਬਸਤੀ ਬਾਬਾ ਖੇਲ ਥਾਣੇ ਵਿੱਚ ਸ਼ਿਕਾਇਤ ਦਰਜ

ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਤਾਲਮੇਲ ਕਮੇਟੀ ਨੂੰ ਕਾਰਵਾਈ ਦਾ ਭਰੋਸਾ

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਸਿੱਖ ਨੌਜਵਾਨ ਦੀ ਦਸਤਾਰ ਦੀ ਬੇਅਦਬੀ ਬਸਤੀ ਬਾਬਾ ਖੇਲ ਥਾਣੇ ਵਿੱਚ ਸ਼ਿਕਾਇਤ ਦਰਜ। ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਤਾਲਮੇਲ ਕਮੇਟੀ ਨੂੰ ਕਾਰਵਾਈ ਦਾ ਭਰੋਸਾ। ਗੁਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਜੋ ਅਗਰਵਾਲ ਹਸਪ ਤਾਲ ਜੇਪੀ ਨਗਰ ਵਿਖੇ ਪਿਛਲੇ ਚਾਰ ਸਾਲਾਂ ਤੋਂ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਹੈ।

ਅਤੇ ਹਸਪਤਾਲ਼ ਵਿਚ ਹੀ ਰਿਹਾਇਸ਼ ਰੱਖਦਾ ਹੈ ਪੱਕੇ ਤੌਰਤੇ ਗੁਰਦਾਸਪੁਰ ਵਿਖੇ ਰਹਿੰਦਾ ਹੈ ਅਤੇ ਪੂਰਨ ਗੁਰਸਿੱਖ ਹੈ25 ਦਸੰਬਰ ਨੂੰ ਸਵੇਰੇ 8 ਵਜੇ ਦੇ ਕਰੀਬ ਹਸਪਤਾਲ ਦਾ ਸੁਪਰਵਾਈਜ਼ਰ ਮਨਦੀਪ ਹਸਪਤਾਲ ਦੇ ਵਿੱਚ ਆਇਆ ਅਤੇ ਹਸਪਤਾਲ ਦੇ ਰੇਪ ਤੇ ਬਿਨਾਂ ਕਿਸੇ ਵਾਦ ਵਿਵਾਦ ਤੋਂ ਗੁਰਪ੍ਰੀਤ ਸਿੰਘ ਉਤੇ ਹਮਲਾ ਕਰ ਦਿੱਤਾ ਤੇ ਉਸਦੀ ਕੁੱਟਮਾਰ ਕੀਤੀ ਦਸਤਾਰ ਉਤਾਰੀ ਤੇ ਕੇਸਾਂ ਦਾ ਨਿਰਾਦਰ ਕੀਤਾ।

  ਜਿਸ ਤੇ ਗੁਰਪ੍ਰੀਤ ਸਿੰਘ ਗੁਰਦੁਆਰਾ ਆਦਰਸ਼ ਨਗਰ ਦੇ ਪ੍ਰਧਾਨ ਸਾਹਿਬ ਸਰਬਜੀਤ ਸਿੰਘ ਰਾਜਪਾਲ ਕੋਲ ਪਹੁੰਚਿਆ ਤੇ ਰੋਕੇ ਸਾਰੀ ਵਿਥਿਆ ਦੱਸੀ ਅਤੇ ਮਦਦ ਦੀ ਮੰਗ ਕੀਤੀ ਉਹਨਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਸੰਪਰਕ ਕੀਤਾ ਤੇ ਪੂਲੀ ਅਲੀ ਮਹੱਲਾ ਦਫਤਰ ਵਿਖੇ ਭੇਜਿਆ ਜਿਸ ਤੇ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਗੁਰਪ੍ਰੀਤ ਸਿੰਘ ਅਤੇ ਹੋਰ ਮੈਂਬਰ ਪ੍ਰੀਤਮ ਸਿੰਘ ਬੰਟੀ ਰਠੋਰ ਹਰਵਿੰਦਰ ਸਿੰਘ ਚਟਕਾਰਾ ਸੁਖਦੇਵ ਸਿੰਘ ਸੁੱਖਾ ਰਣਜੀਤ ਸਿੰਘ ਨੋਨੀ ਬਸਤੀ ਬਾਵਾ ਖੇਲ ਥਾਣੇ ਵਿੱਚ ਪਹੁੰਚੇ।

ਥਾਣਾ ਮੁਖੀ ਜੈ ਇੰਦਰ ਸਿੰਘ ਨੂੰ ਮਿਲ ਕੇ ਤੁਰੰਤ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਅਤੇ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਿਸ ਤੇ ਐਸਐਚਓ ਵੱਲੋਂ ਬਿਆਨ ਦਰਜ ਕਰਵਾਉਣ ਲਈ ਕਿਹਾ ਅਤੇ ਸਿੱਖ ਤਾਲਮੇਲ ਕਮੇਟੀ ਨੂੰਬਣਦੀ ਕਾਰਵਾਈ ਕਰਨ ਦਾ ਭਰੋਸਾ ਦਵਾਇਆ।

ਇਸ ਮੌਕੇ ਤੇ ਅਗਰਵਾਲ ਹਸਪਤਾਲ ਦੇ ਸਟਾਫ ਮੈਂਬਰ ਮਾਨਵ, ਨਕੁਲ ,ਵਿਸ਼ਾਲ, ਅਤੇ ਰਾਜਾ ਵੀ ਮੌਜੂਦ ਸਨ। ਤੇ ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਸਰਾਸਰ ਧੱਕਾ ਹੋਇਆ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਅਗਰ ਕਿਸੇ ਤਰ੍ਹਾਂ ਦੀ ਕਾਰਵਾਈ ਵਿੱਚ ਢਿਲਮਠ ਹੋਈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਦੋਸ਼ੀ ਉਸ ਦੇ ਕੀਤੇ ਦੀ ਸਜ਼ਾ ਦਿਵਾਈ ਜਾਵੇਗੀ।

#SikhYouth #DastarDisrespect #SikhSentiments #ReligiousRespect #JalandharNews #BastiBabaKhel #PoliceComplaint #PunjabNews #BreakingNews