14 ਨਵੰਬਰ ਨੂੰ ਦਿੱਲੀ ਜਾ ਰਹੀ ਸ਼ਹੀਦੀ ਜਾਗਰਤੀ ਯਾਤਰਾ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਸਿੱਖ ਤਾਲਮੇਲ ਕਮੇਟੀ

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਸਾਂਝੇ ਤੌਰ ਤੇ ਜੋ ਸ਼ਹੀਦੀ ਯਾਦਗਾਰੀ ਯਾਤਰਾ 14 ਨਵੰਬਰ ਸ਼ਾਮ ਸ਼ਾਮ ਨੂੰ 7 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀ ਦਾਣਾ ਮੰਡੀ ਤੋਂ ਆਰੰਭ ਹੋਵੇਗੀ ਅਤੇ ਦਿੱਲੀ ਵੱਲ ਚਾਲੇ ਪਾਵੇਗੀ ਲਈ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ।

ਇਹ ਜਾਣਕਾਰੀ ਦਿੰਦੇ ਹੋਏ ਰਜਿੰਦਰ ਸਿੰਘ ਮਿਗਲਾਨੀ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਗੁਰੂ ਸਾਹਿਬ ਦੇ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਗਏ ਹਨ ਪਰ ਕਿਸੇ ਨੇ ਵੀ ਜਲੰਧਰ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਅਸਥਾਨ ਦੇ ਦਰਸ਼ਨਾਂ ਦੀਦਾਰੇ ਦਾ ਪ੍ਰੋਗਰਾਮ ਨਹੀਂ ਉਲੀਕਿਆ ਸੀ ਇਸ ਕਰਕੇ ਅਸੀਂ ਸੰਗਤਾਂ ਨੂੰ ਸ਼ਹੀਦੀ ਅਸਥਾਨ ਅਤੇ ਜਿੱਥੇ ਗੁਰੂ ਸਾਹਿਬ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ ਦਰਸ਼ਨਾਂ ਲਈ ਪਰੋਗਰਾਮ ਬਣਾਇਆ ਹੈ ਸੰਗਤ ਬੜੇ ਉਤਸਾਹ ਨਾਲ ਸੀਟਾਂ ਬੁੱਕ ਕਰਵਾ ਰਹੀ ਹੈ ਅਤੇ ਇਸ ਉਪਰਾਲੇ ਦੀ ਸਲਾਘਾ ਕਰ ਰਹੀਆਂ ਨੇ ਇਹ ਯਾਤਰਾ 15 ਤਰੀਕ ਸਵੇਰੇ ਦਿੱਲੀ ਪਹੁੰਚੇਗੀ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦਰਸ਼ਨ ਉਪਰੰਤ 15 ਤਰੀਕ ਰਾਤ ਨੂੰ 8 ਵਜੇ ਦਿੱਲੀ ਤੋਂ ਜਲੰਧਰ ਵਾਪਸੀ ਲਈ ਚਾਲੇ ਪਾ ਦਿੱਤੇ ਜਾਣਗੇ ਜਿਹੜੇ ਵੀਰ ਭੈਣਾਂ ਨੂੰ ਯਾਤਰਾ ਲਈ ਅਜੇ ਆਪਣੇ ਨਾਮ ਨਹੀਂ ਲਿਖਾਇਆ ਉਹ ਗੁਰਦੁਆਰਾ ਗੁਰਦੇਵ ਨਗਰ ਅਤੇ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੂਲੀ ਅਲੀ ਮਹੱਲਾ ਵਿਖੇ ਆਪਣੇ ਨਾਮ ਲਿਖਵਾ ਦੇਣ ਤਾਂ ਜੌ ਉਸ ਹਿਸਾ ਬ ਨਾਲ ਬੱਸਾਂ ਦਾ ਇੰਤਜਾਮ ਕੀਤਾ ਜਾ ਸਕੇ ਜਿਹੜੀ ਸੰਗਤ ਆਪਣੇ ਵਹੀਕਲ ਤੇ ਜਾਣਾ ਜਾਂਦੀ ਹੋਵੇ ਉਹ ਵੀ ਨਾਲ ਲਿਜਾ ਸਕਦੀ ਹੈ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂ ਅਮਨਦੀਪ ਸਿੰਘ ਬੱਗਾ ਲਖਬੀਰ ਸਿੰਘ ਲੱਕੀ ਹਾਜਰ ਸਨ