31 ਅਕਤੂਬਰ ਤੋਂ 25 ਨਵੰਬਰ 2025 ਤੱਕ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਯੂਨਿਟੀ ਮਾਰਚ ਆਯੋਜਿਤ ਕੀਤੇ ਜਾਣਗੇ

ਹਰ ਜ਼ਿਲ੍ਹੇ ਵਿੱਚ 3 ਦਿਨ ਤੱਕ 8–10 ਕਿਮੀ ਲੰਮੀ ਪਦਯਾਤਰਾ ਹੋਵੇਗੀ।

रोजाना भास्कर (ਜਲੰਧਰ):ਨੌਜਵਾਨਾਂ ਵਿੱਚ ਰਾਸ਼ਟਰੀ ਗੌਰਵ ਜਗਾਉਣ, ਸਮਾਜ ਪ੍ਰਤੀ ਜ਼ਿੰਮੇਵਾਰੀ ਵਧਾਉਣ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਕਰਨ ਲਈ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜਯੰਤੀ ਦੇ ਮੌਕੇ ‘ਤੇ ਰਾਸ਼ਟਰੀ ਅਭਿਆਨ ਦੇ ਤਹਿਤ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 31 ਅਕਤੂਬਰ ਤੋਂ 25 ਨਵੰਬਰ 2025 ਤੱਕ ਯੂਨਿਟੀ ਮਾਰਚ ਆਯੋਜਿਤ ਕੀਤੇ ਜਾਣਗੇ। ਇਹ ਗੱਲ ਸਰਦਾਰ@150 ਇਕਤਾ ਮਾਰਚ (Sardar@150 Unity March) ਦੇ ਪੰਜਾਬ ਸੰਯੋਜਕ ਅਤੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮ ਚੀਮਾ ਨੇ ਕਹੀ।

ਇਹ ਰਾਸ਼ਟਰੀ ਅਭਿਆਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ “ਜਨ ਭਾਗੀਦਾਰੀ ਨਾਲ ਰਾਸ਼ਟਰ ਨਿਰਮਾਣ” ਦੇ ਵਿਜ਼ਨ ਤੋਂ ਪ੍ਰੇਰਿਤ ਹੈ। ਇਸ ਵਿੱਚ ਜਵਾਨ ਤੋਂ ਲੈ ਕੇ ਸੀਨੀਅਰ ਨਾਗਰਿਕ ਤੱਕ, ਸਾਰੇ ਮਿਲ ਕੇ ਦੇਸ਼ ਦੇ ਇਤਿਹਾਸ ਨੂੰ ਯਾਦ ਕਰਦੇ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਖ਼ਾਸ ਤੌਰ ‘ਤੇ “ਅਮ੍ਰਿਤ ਪੀੜ੍ਹੀ” — ਅਰਥਾਤ ਅੱਜ ਦੇ ਨੌਜਵਾਨਾਂ ਦੀ ਭੂਮਿਕਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਵਿਸਤ੍ਰਿਤ ਜਾਣਕਾਰੀ ਦਿੰਦਿਆਂ ਚੀਮਾ ਨੇ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ 3 ਦਿਨ ਤੱਕ 8–10 ਕਿਲੋਮੀਟਰ ਲੰਬੀ ਪਦਯਾਤਰਾ ਹੋਵੇਗੀ। ਪਦਯਾਤਰਾ ਦੌਰਾਨ ਸਰਦਾਰ ਪਟੇਲ ਦੀ ਮੂਰਤੀ / ਤਸਵੀਰ ‘ਤੇ ਸ਼ਰਧਾਂਜਲੀ, ਆਤਮਨਿਰਭਰ ਭਾਰਤ ਸ਼ਪਥ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਮਾਣ ਪੱਤਰ ਵੰਡ ਸਮਾਰੋਹ ਆਯੋਜਿਤ ਕੀਤੇ ਜਾਣਗੇ।

ਪਦਯਾਤਰਾ ਦੀ ਤਿਆਰੀ ਅਤੇ ਸਥਾਨਕ ਲੋਕਾਂ ਵਿੱਚ ਮਾਹੌਲ ਬਣਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਵੱਖ-ਵੱਖ ਪ੍ਰੀ-ਈਵੈਂਟ ਗਤੀਵਿਧੀਆਂ ਜਿਵੇਂ ਕਿ ਲੇਖ ਲਿਖਣ ਦੀ ਪ੍ਰਤੀਯੋਗਿਤਾ, ਵਾਦ-ਵਿਵਾਦ ਪ੍ਰਤੀਯੋਗਿਤਾ, ਸਰਦਾਰ ਪਟੇਲ ਜੀ ਦੇ ਜੀਵਨ ‘ਤੇ ਸੰਗੋਸ਼ਠੀ ਅਤੇ ਨੁੱਕੜ ਨਾਟਕ ਆਯੋਜਿਤ ਕੀਤੇ ਜਾਣਗੇ। ਇਸਦੇ ਨਾਲ ਹੀ ਜਵਾਨਾਂ ਵਿੱਚ “ਨਸ਼ਾਮੁਕਤ ਭਾਰਤ” ਸ਼ਪਥ, ਸੰਸਥਾਵਾਂ ਵਿੱਚ ਸਵਦੇਸ਼ੀ ਮੇਲੇ ਅਤੇ “ਗਰਵ ਨਾਲ ਸਵਦੇਸ਼ੀ” ਸੰਕਲਪ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਜ਼ਿਲ੍ਹਾ ਪੱਧਰ ਦੀਆਂ ਯਾਤਰਾਵਾਂ ਤੋਂ ਬਾਅਦ, 26 ਨਵੰਬਰ ਤੋਂ 6 ਦਸੰਬਰ 2025 ਤੱਕ 152 ਕਿਮੀ ਦੀ ਰਾਸ਼ਟਰੀ ਪਦਯਾਤਰਾ ਕਰਮਸਦ (ਪਟੇਲ ਜੀ ਦਾ ਜਨਮ ਸਥਾਨ) ਤੋਂ ਸਟੈਚੂ ਆਫ ਯੂਨਿਟੀ, ਕੇਵਡੀਆ ਤੱਕ ਕੱਢੀ ਜਾਵੇਗੀ। ਇਸ ਦੌਰਾਨ 150 ਪੜਾਵਾਂ ‘ਤੇ ਸਰਦਾਰ ਪਟੇਲ ਦੇ ਜੀਵਨ ਤੇ ਵਿਕਸਿਤ ਭਾਰਤ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਭਾਰਤ ਦੀ ਵਿਭਿੰਨ ਸੱਭਿਆਚਾਰਕ ਧਰੋਹਰ ਦਾ ਉਤਸਵ ਮਨਾਇਆ ਜਾਵੇਗਾ।

ਯਾਤਰਾ ਦੌਰਾਨ ਹਰ ਸ਼ਾਮ ਨੂੰ “ਸਰਦਾਰ ਗਾਥਾ” ਹੋਵੇਗੀ, ਜਿਸ ਵਿੱਚ ਪਟੇਲ ਜੀ ਦੇ ਜੀਵਨ ਅਤੇ ਯੋਗਦਾਨ ਦੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ।– 31 ਅਕਤੂਬਰ ਤੋਂ 25 ਨਵੰਬਰ 2025 ਤੱਕ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਯੂਨਿਟੀ ਮਾਰਚ ਆਯੋਜਿਤ ਕੀਤੇ ਜਾਣਗੇ।

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਗਬੀਰ ਬਰਾੜ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ ਅਤੇ ਅਮਰਜੀਤ ਸਿੰਘ ਗੋਲਡੀ, ਜ਼ਿਲ੍ਹਾ ਬੁਲਾਰੇ ਸੰਨੀ ਸ਼ਰਮਾ, ਮੰਡਲ ਪ੍ਰਧਾਨ ਜਾਰਜ ਸਾਗਰ ਅਤੇ ਨੌਜਵਾਨ ਭਾਜਪਾ ਆਗੂ ਗੌਰਵ ਰਾਏ ਮੌਜੂਦ ਸਨ।