ਜਲੰਧਰ ਕੈਂਟ ‘ਚ ਟੈਕਸ ਨੋਟਿਸਾਂ ਖ਼ਿਲਾਫ਼ ਡੈਪੂਟੇਸ਼ਨ: ਧਾਰਾ 73A/73B ਵਿੱਚ ਰਾਹਤ ਦੀ ਮੰਗ, 10 ਦਿਨਾਂ ਵਿੱਚ ਕਾਰਵਾਈ ਦਾ ਭਰੋਸਾ

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਜਲੰਧਰ ਛਾਉਣੀ ਵਿੱਚ ਅੱਜ ਲੋਕਾਂ ਵੱਲੋਂ C.E.O ਸਾਹਿਬ ਨੂੰ ਇੱਕ ਡੈਪੂਟੇਸ਼ਨ ਮਿਲਿਆ, ਜਿਸ ਦੀ ਅਗਵਾਈ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਨੇ ਕੀਤੀ। ਇਸ ਮੌਕੇ ‘ਤੇ ਕੰਟਰੋਲਮੈਂਟ ਬੋਰਡ ਦੇ ਮੈਂਬਰ ਪੁਨੀਤ ਸ਼ੁਕਲਾ, ਸਾਬਕਾ ਵਿਧਾਇਕ ਜਗਬੀਰ ਬਰਾੜ, ਆਮ ਪਾਰਟੀ ਵੱਲੋਂ ਰਿਟਾਇਰਡ ਆਈ.ਜੀ. ਸੋਢੀ ਸਾਹਿਬ, ਮੰਡਲ ਪ੍ਰਧਾਨ ਸ਼ਿਵ ਦਰਸ਼ਨ ਅਭੀ, ਕੌਂਸਲਰ ਸਾਹਿਬਾਨ ਅਤੇ ਵੱਖ-ਵੱਖ ਪਾਰਟੀਆਂ ਦੇ ਪਤਵੰਤੇ ਸੱਜਣ ਵੀ ਮੌਜੂਦ ਰਹੇ।

ਮੀਟਿੰਗ ਦੌਰਾਨ ਧਾਰਾ 73A ਅਤੇ 73B ਅਧੀਨ ਜਾਰੀ ਕੀਤੇ ਨਵੇਂ ਟੈਕਸ ਨੋਟਿਸਾਂ ‘ਤੇ ਚਿੰਤਾ ਜਤਾਈ ਗਈ। ਪ੍ਰਤੀਨਿਧੀਆਂ ਨੇ ਕਿਹਾ ਕਿ ਨਵੇਂ ਹਿਸਾਬ ਨਾਲ ਲੱਗ ਰਹੇ ਟੈਕਸ ਬਹੁਤ ਵੱਧ ਹਨ, ਜੋ ਆਮ ਲੋਕ ਭਰ ਨਹੀਂ ਸਕਦੇ। ਉਨ੍ਹਾਂ ਲਿਖਤੀ ਰੂਪ ਵਿੱਚ ਵੀ ਬੇਨਤੀ ਕੀਤੀ ਕਿ ਲੋਕਾਂ ‘ਤੇ ਵਾਧੂ ਬੋਝ ਨਾ ਪਾਇਆ ਜਾਵੇ।

ਉਨ੍ਹਾਂ ਨੇ ਦਰਸਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘਰ ਬਣਾਉਣ ਲਈ 2.5 ਲੱਖ ਰੁਪਏ ਤੱਕ ਦੀ ਮਦਦ ਦਿੱਤੀ ਜਾਂਦੀ ਹੈ, ਤਾਂ ਜੋ ਹਰ ਵਿਅਕਤੀ ਨੂੰ ਆਪਣਾ ਛੱਤ ਮਿਲ ਸਕੇ। ਪਰ ਮੌਜੂਦਾ ਨੋਟਿਸਾਂ ਨਾਲ ਲੋਕਾਂ ‘ਤੇ ਵੱਡਾ ਆਰਥਿਕ ਬੋਝ ਪੈ ਰਿਹਾ ਹੈ। ਇਹ ਵੀ ਮੰਗ ਕੀਤੀ ਗਈ ਕਿ ਜਿਵੇਂ ਕਾਰਪੋਰੇਸ਼ਨ ਹੱਦ ਵਿੱਚ ਰੀਨੋਵੇਸ਼ਨ ‘ਤੇ ਸੀਮਿਤ ਜਾਂ ਨਾ ਮਾਤਰ ਟੈਕਸ ਲਿਆ ਜਾਂਦਾ ਹੈ, ਉਸੇ ਤਰ੍ਹਾਂ ਕੈਂਟ ਇਲਾਕੇ ਵਿੱਚ ਵੀ ਨਰਮੀ ਵਰਤੀ ਜਾਵੇ।

C.E.O ਸਾਹਿਬ ਨੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ 10 ਦਿਨਾਂ ਅੰਦਰ ਯੋਗ ਰਾਹਤ ਦੇਣ ਲਈ ਕਦਮ ਚੁੱਕੇ ਜਾਣਗੇ। ਪ੍ਰਤੀਨਿਧ ਮੰਡਲ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਰੂਰਤ ਪੈਣ ‘ਤੇ ਇਹ ਮਸਲਾ ਕੇਂਦਰ ਸਰਕਾਰ ਅਤੇ ਸੰਬੰਧਤ ਮੰਤਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ।

#JalandharCantt #TaxNotice #73A73B #Delegation #PublicRelief #PunjabNews #CantonmentBoard #SarbjitSinghMakkar