ਪੰਜਾਬ ਦੇ ਖੇਤੀ ਸੰਕਟ ‘ਤੇ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਮੰਗ ਪੱਤਰ, ਕੇਂਦਰ–ਰਾਜ ਸਰਕਾਰਾਂ ਤੋਂ ਤੁਰੰਤ ਕਾਰਵਾਈ ਦੀ ਮੰਗ

ਚੰਡੀਗੜ੍ਹ/ਪੰਜਾਬ। ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਸੂਬੇ ਦੇ ਗੰਭੀਰ ਖੇਤੀ ਸੰਕਟ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਅੱਗੇ 17 ਸੁਤਰੀ ਮੰਗ ਪੱਤਰ ਰੱਖਿਆ ਹੈ। ਮੋਰਚੇ ਨੇ ਕਿਹਾ ਕਿ ਖੇਤੀ ਖੇਤਰ ਦੇਸ਼ ਦੀ ਵੱਡੀ ਆਬਾਦੀ ਦੀ ਰੋਜ਼ੀ-ਰੋਟੀ ਦਾ ਸਾਧਨ ਹੈ, ਪਰ ਪੰਜਾਬ ਵਿੱਚ ਕਰਜ਼ੇ, ਪਾਣੀ ਦੀ ਘਾਟ, ਪ੍ਰਦੂਸ਼ਣ ਅਤੇ ਘੱਟਦੀਆਂ ਫਸਲੀ ਆਮਦਨਾਂ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ।

ਮੰਗਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨਾ, ਸਾਰੀਆਂ ਫਸਲਾਂ ‘ਤੇ C2+50% ਫਾਰਮੂਲੇ ਨਾਲ ਕਾਨੂੰਨੀ MSP ਗਰੰਟੀ, ਫਸਲੀ ਨੁਕਸਾਨ ਦੀ ਭਰਪਾਈ, ਨਹਿਰੀ ਢਾਂਚੇ ਦੀ ਮੁੜ ਉਸਾਰੀ, ਪ੍ਰਦੂਸ਼ਣ ਰੋਕਥਾਮ, ਬਿਜਲੀ ਬਿਲ 2025 ਅਤੇ ਬੀਜ ਬਿਲ 2025 ਵਾਪਸ ਲੈਣਾ ਅਤੇ 58 ਸਾਲ ਤੋਂ ਉਪਰ ਕਿਸਾਨਾਂ ਲਈ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਸ਼ਾਮਲ ਹਨ।

ਮੋਰਚੇ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ‘ਤੇ ਸਮੇਂਬੱਧ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

#PunjabFarmers #SamyuktKisanMorcha #AgricultureCrisis #MSPGuarantee #LoanWaiver #SavePunjabWater #FarmersRights #PunjabNews