ਜਲੰਧਰ , ਰੋਜ਼ਾਨਾ ਭਾਸਕਰ: ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਵੱਖ ਵੱਖ ਜਥੇਬੰਦੀਆਂ ਆਪਣੇ ਤੋਰ ਤੇ ਉਪਰਾਲੇ ਕਰ ਰਹੇ ਸਨ ਉਥੇ ਸਰਦਾਰ ਹਰਮਿੰਦਰ ਸਿੰਘ ਜੀ ਜੌ ਭਾਰਤ ਦੇ ਵੱਖ ਵੱਖ ਧਾਵਾਂ ਤੇ ਸੁਸ਼ੋਭਿਤ ਗੁਰਦਵਾਰਾ ਸਾਹਿਬ ਦੇ ਹੁਣ ਤਕ 9 ਵਾਰੀ ਦਰਸਨ ਦੀਦਾਰਿਆਂ ਲਈ ਪੈਦਲ ਯਾਤਰਾ ਕਰ ਚੁੱਕੇ ਹਨ ਹੁਣ 1,ਜੂਨ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਬੰਦੀ ਸਿੰਘਾਂ ਦੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਰਦਾਸ ਕਰਕੇ ਚਾਲੇ ਪਾਏ ਹਨ।

ਇਹ ਯਾਤਰਾ ਉਥੋਂ ਚਲ ਕੇ ਪੈਦਲ ਸ੍ਰੀ ਅਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਨਾਨਕ ਚੀਰਾ ਤੋਂ ਸੱਚਖਡ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਵਾਪਿਸ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਅਰਦਾਸ ਕਰਨ ਉਪਰੰਤ ਸਮਾਪਿਤ ਹੋਵੇਗੀ।
ਭਾਈ ਹਰਮਿੰਦਰ ਸਿੰਘ ਅੱਜ ਜਦੋਂ ਜਲੰਧਰ ਸ਼ਹਿਰ ਦੇ ਪਹੁੰਚਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਪੁੱਜੇ ਤਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਭਾਈ ਸਾਹਿਬ ਨੂੰ ਸਨਮਾਨਿਤ ਕੀਤਾ ਅਤੇ ਆਰਥਿਕ ਤੌਰ ਤੇ ਸਹਿਯੋਗ ਕੀਤਾ।
ਇਸ ਸਮੇਂ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਭਾਈ ਹਰਮਿੰਦਰ ਸਿੰਘ ਜੀ ਦੀ ਘਾਲਣਾ ਨੂੰ ਨਤਮਸਤਿਕ ਹੋਣ ਨੂੰ ਦਿਲ ਕਰਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ ਵੱਖ ਗੁਰੂ ਘਰਾਂ ਵਿੱਚ ਪੈਦਲ ਤੁਰਨਾ ਅਤੇ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਨਾਲ ਬੰਦੀ ਸਿੰਘਾਂ ਦੀ ਰਿਹਾਈ ਜਰੂਰ ਹੋਵੇਗੀ ਕਿਓਂਕਿ ਜਨ ਬਣ ਕੇ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ।
ਇਸ ਮੌਕੇ ਭਾਈ ਹਰਮਿੰਦਰ ਸਿੰਘ ਜੀ ਵੱਲੋਂ ਸਿੱਖ ਤਾਲਮੇਲ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਮੈਨੂੰ ਸਾਰੇ ਮੈਂਬਰਾਂ ਦੀ ਸਿੱਖੀ ਲਈ ਤੜਪ ਦੇਖਕੇ ਬੁਹਤ ਉਤਸ਼ਾਹ ਮਿਲਿਆ ਹੈ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀਆ ਕਾਲੋਨੀ ਹਰਜੋਤ ਸਿੰਘ ਲੱਕੀ ਜੋਗਿੰਦਰ ਸਿੰਘ ਜੋਗੀ ਕੀਮਤੀ ਭਗਤ ਗੁਰਵਿੰਦਰ ਸਿੰਘ ਨਾਗੀ ਪਲਵਿੰਦਰ ਸਿੰਘ ਬਾਬਾ ਅਮਨਦੀਪ ਸਿੰਘ ਬੱਗਾ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਦੇਵ ਸਿੰਘ ਸੁੱਖਾ ਮੈਂਬਰ ਸ਼ਾਮਲ ਸਨ ਇਸੇ ਤਰਾ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਚ ਵੀ ਭਾਈ ਹਰਮਿੰਦਰ ਸਿੰਘ ਦਾ ਸਨਮਾਨ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਹੇਠ ਕੀਤਾ ਗਿਆ।














