ਜਲੰਧਰ, ਰੋਜ਼ਾਨਾ ਭਾਸਕਰ ਬਿਊਰੋ। ਕਾਕਰੋਚ ਜਨਤਾ ਪਾਰਟੀ ਵੱਲੋ ਦਿੱਲੀ ਜੰਤਰ ਮੰਤਰ ਜੌ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦੌਰਾਨ ਕੁਝ ਅੰਦੋਲਨਕਾਰੀ ਗੁਰਦਵਾਰਾ ਬੰਗਲਾ ਸਾਹਿਬ ਵਿੱਚ ਸਰਨ ਲੈਣ ਆਏ ਸਨ ਜਿਨ੍ਹਾਂ ਦੇ ਪਿੱਛੇ ਦਿੱਲੀ ਪੁਲਸ ਗੁਰੂ ਘਰ ਅੰਦਰ ਦਾਖਲ ਹੋਈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਨਾਗੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੀਜੇਪੀ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਹੋਣ ਦਾ ਦਮ ਭਰਦੀ ਹੈ ਸਿੱਖ ਪ੍ਰੰਪਰਾਵਾਂ ਗੁਰੂ ਘਰ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਇਹ ਕੋਈ ਵੀ ਮੌਕਾ ਨਹੀ ਛੱਡਦੀ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਇੰਦਰਾ ਦੀ ਜਾਲਮ ਸਰਕਾਰ ਨੇ ਹਮਲਾ ਕੀਤਾ ਸੀ।
ਤਾਂ ਲੱਡੂ ਵੰਡਣ ਵਿਚ ਇਹ ਬੀਜੇਪੀ ਵਾਲੇ ਸਭ ਤੋਂ ਅੱਗੇ ਸਨ ਬੀਜੇਪੀ ਦੇ ਸਮੇਂ ਵਿਚ ਹੀ ਗੁਰਦਵਾਰਾ ਗਿਆਨ ਗੋਦੜੀ ਜੌ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਹਰਦਵਾਰ ਵਿੱਚ ਬਣਿਆ ਸੀ ਉਹ ਢਹਿ ਢੇਰੀ ਕਰ ਦਿੱਤਾ ਗਿਆ ਗੁਰਦਵਾਰਾ ਮੰਗੁ ਮਠ ਸਮੇਤ ਕਿੰਨੇ ਹੀ ਗੁਰੂ ਘਰਾਂ ਨੂੰ ਨੁਕਸਾਨ ਇਸ ਪਾਰਟੀ ਕੋਲੋ ਪੰਥ ਦੇ ਭਲੇ ਆਸ ਕਰਨੀ ਹੀ ਵਿਅਰਥ ਹੈ।
ਅਸੀ ਅਕਾਲੀ ਦਲ ਬਾਦਲ ਤੇ ਪੁਨਰ ਸੁਰਜੀਤ ਤੋ ਪੁੱਛਣਾ ਚਾਹੁੰਦੇ ਹਾਂ ਕਿ ਸੋਚ ਕੇ ਤੁਸੀ ਇਸ ਪਾਰਟੀ ਨਾਲ ਗਠਜੋੜ ਲਈ ਤਰਲੋ ਮੱਛੀ ਹੋ ਰਹੇ ਹੋ ਤੁਹਾਨੂੰ ਇਤਹਾਸ ਬੜੇ ਗੋਹ ਨਾਲ ਦੇਖ ਰਿਹਾ ਹੈ ਅਤੇ ਇਤਹਾਸ ਕਦੇ ਮਾਫ ਨਹੀ ਕਰਦਾ ਅਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੋਂ ਮੰਗ ਕਰਦੇ ਹਾਂ ਉਹ ਪੁਲਿਸ ਦੇ ਗੁਰੂਘਰ ਵਿੱਚ ਦਾਖਲੇ ਦੇ ਸਖ਼ਤ ਸਟੈਂਡ ਲੈਣ ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਅਮਨਦੀਪ ਸਿੰਘ ਬੱਗਾ ਮਨਮਿੰਦਰ ਸਿੰਘ ਭਾਟੀਆ ਅਤੇ ਹਰਨੇਕ ਸਿੰਘ ਨੇਕੀ ਹਾਜਰ ਸਨ।














