ਸਿੱਖ ਚਿਹਰਿਆਂ ਨੂੰ ਨਜ਼ਰਅੰਦਾਜ਼ ਕਰਨਾ ਬੰਦ ਕਰਨ ਸਿਆਸੀ ਪਾਰਟੀਆਂ: ਸਿੱਖ ਤਾਲਮੇਲ ਕਮੇਟੀ

ਜਲੰਧਰ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ਸਮੇਤ ਪੰਜਾਬ ਭਰ ਵਿੱਚ ਸਿੱਖਾਂ ਨੂੰ ਮਿਲੇ ਬਣਦੀ ਨੁਮਾਇੰਦਗੀ; ਮੰਗਾਂ ਨਾ ਮੰਨੀਆਂ ਤਾਂ ਸਬੰਧਤ ਪਾਰਟੀ ਦੇ ਬਾਈਕਾਟ ਬਾਰੇ ਹੋਵੇਗਾ ਵਿਚਾਰ

ਜਲੰਧਰ, ਰੋਜ਼ਾਨਾ ਭਾਸਕਰ ਬਿਊਰੋ: ਸਿੱਖ ਤਾਲਮੇਲ ਕਮੇਟੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਚਿਹਰਿਆਂ ਨੂੰ ਬਣਦਾ ਸਿਆਸੀ ਸਨਮਾਨ ਅਤੇ ਨੁਮਾਇੰਦਗੀ ਦੇਣ। ਕਮੇਟੀ ਨੇ ਕਿਹਾ ਕਿ ਜਲੰਧਰ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ਸਮੇਤ ਪੰਜਾਬ ਭਰ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

ਕਮੇਟੀ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਵੀ ਅਪੀਲ ਕੀਤੀ ਕਿ ਜਲੰਧਰ ਵਿੱਚ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਨੁਸਾਰ ਢੁੱਕਵਾਂ ਫ਼ੈਸਲਾ ਲਿਆ ਜਾਵੇ।

ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇਕਰ ਸਿੱਖ ਚਿਹਰਿਆਂ ਨੂੰ ਬਣਦੀ ਨੁਮਾਇੰਦਗੀ ਦੇਣ ਸਬੰਧੀ ਠੋਸ ਕਦਮ ਨਾ ਚੁੱਕੇ ਗਏ ਤਾਂ ਸਬੰਧਤ ਸਿਆਸੀ ਪਾਰਟੀ ਦੇ ਬਾਈਕਾਟ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਇਸ ਮੌਕੇ ਹਰਪਾਲ ਚੱਢਾ, ਅਗਾਜ਼ ਦੇ ਪਰਮਪ੍ਰੀਤ ਸਿੰਘ ਵਿੱਟੀ ਅਤੇ ਗੁਰੂ ਘਰਾਂ ਦੇ ਨੁਮਾਇੰਦਿਆਂ ਵਿੱਚੋਂ ਜਗਮੋਹਨ ਸਿੰਘ ਪੱਕਾ ਬਾਗ, ਚਰਨਜੀਤ ਸਿੰਘ ਚੱਢਾ, ਕਮਲਜੀਤ ਸਿੰਘ ਗੁਰੂ ਤੇਗ ਬਹਾਦਰ ਨਗਰ, ਸਤਪਾਲ ਸਿੰਘ ਸਿੱਧਕੀ, ਗੁਰਜੀਤ ਸਿੰਘ ਪੋਪਲੀ, ਹਰਪ੍ਰੀਤ ਸਿੰਘ ਨੀਟੂ, ਭੁਪਿੰਦਰ ਪਾਲ ਸਿੰਘ ਗੜ੍ਹਾ, ਗੁਰਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਬਾਬਾ, ਗੁਰਵਿੰਦਰ ਸਿੰਘ ਨਾਗੀ, ਅਮਨਦੀਪ ਸਿੰਘ ਬੱਗਾ, ਅਰਵਿੰਦਰ ਪਾਲ ਸਿੰਘ ਬਬਲੂ, ਤੇਜਿੰਦਰ ਸਿੰਘ ਸੰਤ ਨਗਰ, ਜਸਪ੍ਰੀਤ ਸਿੰਘ ਜੱਸੀ, ਰਣਜੀਤ ਸਿੰਘ ਗੋਲਡੀ, ਸਨੀ ਰਾਠੌਰ, ਰਾਜਾ ਸਿੰਘ, ਹਰਪ੍ਰੀਤ ਸਿੰਘ ਬਾਜਵਾ, ਰਣਜੀਤ ਸਿੰਘ ਨੋਨੀ, ਪਰਮਜੀਤ ਸਿੰਘ, ਬੰਟੀ ਰਾਠੌਰ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ, ਮੰਗਤ ਸਿੰਘ, ਜਸਮੀਤ ਸਿੰਘ ਲੋਟਸ, ਸੁਖਦੇਵ ਸਿੰਘ ਸੁੱਖਾ ਬੇਦੀ ਸਾਹਿਬ, ਭੁਪਿੰਦਰ ਸਿੰਘ ਭਿੰਦਾ, ਪ੍ਰਦੀਪ ਸਿੰਘ ਵਿੱਕੀ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਬੇਦੀ, ਡਾ. ਗੁਰਮੁਖ ਸਿੰਘ, ਸਗਨ, ਆਕਾਸ਼ ਗੁਗਲਾਨੀ, ਬਿਕਰਮਜੀਤ ਸਿੰਘ ਅਤੇ ਫਤਿਹਬੀਰ ਸਿੰਘ ਸਾਹਨੀ ਸਮੇਤ ਹੋਰ ਨੁਮਾਇੰਦੇ ਮੌਜੂਦ ਸਨ।