ਮਨਜੀਤ ਸਿੰਘ ਜੋਲੀ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ

रोजाना भास्कर

ਜਲੰਧਰ। ਗੁਰੂ ਰਾਮਦਾਸ ਸੇਵਕ ਜਥਾ ਦੇ ਪ੍ਰਧਾਨ ਮਨਜੀਤ ਸਿੰਘ ਜੋਲੀ ਜੋ ਕੀ ਲਗਭਗ 18 ਸਾਲਾਂ ਤੋਂ ਲਗਾਤਾਰ ਕੀਰਤਨ ਦਰਬਾਰ ਰਾਹੀਂ ਸਿੱਖ ਸੰਗਤਾਂ ਖਾਸ ਤੌਰ ਤੇ ਸਿੱਖ ਨੌਜਵਾਨਾਂ ਨੂੰ ਬਾਣੀ ਬਾਣੇ ਨਾਲ ਜੋੜ ਰਹੇ ਹਨ ਵੱਲੋਂ ਸਿੱਖ ਤਾਲਮੇਲ ਕਮੇਟੀ ਵਿੱਚ ਅੱਜ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਹੈ। ਕਿ ਅਸੀਂ 10 ,15 ਸਾਲਾਂ ਤੋਂ ਸਿੱਖ ਤਾਲਮੇਲ ਕਮੇਟੀ ਵੱਲੋਂ ਸਿੱਖੀ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਬਹੁਤ ਨੇੜਿਓਂ ਵਾਚ ਰਹੇ ਹਾਂ ।ਅਸੀਂ ਵੀ ਸਿੱਖ ਸਮਾਜ ਲਈ ਗੁਰੂ ਰਾਮਦਾਸ ਸੇਵਕ ਜਥੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਨਾਲ ਨਾਲ ਸਿੱਖ ਤਾਲਮੇਲ ਕਮੇਟੀ ਰਾਹੀਂ ਵੀ ਸੇਵਾ ਕਰਨਾ ਚਾਹੁੰਦੇ ਹਾਂ। ਇਸ ਲਈ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋ ਰਿਹਾ ਹਾਂ । ਸ਼ਾਮਿਲ ਹੋਣ ਤੇ ਕਮੇਟੀ ਮੈਂਬਰਾਂ ਵੱਲੋਂ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਿਰੋਪਾਓ ਅਤੇ ਦੁਸ਼ਾਲੇ ਪਾ ਕੇ ਸਵਾਗਤ ਕੀਤਾ ਗਿਆ। ਇਸ ਸਮੇਂ ਉਹਨਾਂ ਨਾਲ ਰਿਪੂਦਮਨ ਸਿੰਘ ਅਤੇ ਗੁਰਦੀਪ ਸਿੰਘ ਚੱਕੀ ਵਾਲੇ ਵੀ ਹਾਜ਼ਰ ਸਨ।

ਇਸ ਮੌਕੇ ਸਿੱਖ ਤਾਲਮੇਲ ਕਮੇਟੀ ਮੈਂਬਰਾਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਲੋਨੀ, ਤਜਿੰਦਰ ਸਿੰਘ ਸੰਤ ਨਗਰ ਵਲੋ ਮਨਜੀਤ ਸਿੰਘ ਜੋਲੀ ਦਾ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਬਾਕੀ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਿੱਖ ਤਾਲਮੇਲ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ।ਉਹਨਾਂ ਕਿਹਾ ਮਨਜੀਤ ਸਿੰਘ ਜੋਲੀ ਦੀ ਤਰ੍ਹਾਂ ਹੋਰ ਵੀ ਸਿੱਖੀ ਨਾਲ ਦਰਦ ਰੱਖਣ ਵਾਲਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ । ਤਾਂ ਜੋ ਸਿੱਖੀ ਸਰੂਪ ਸਿੱਖੀ ਪਹਿਰਾਵੇ ਤੇ ਹੋ ਰਹੇ ਚਤਰਫਾ ਹਮਲਿਆਂ ਦਾ ਇਕੱਠੇ ਹੋ ਕੇ ਸਾਹਮਣਾ ਕੀਤਾ ਜਾ ਸਕੇ। ਮੌਜੂਦਾ ਦੌਰ ਵਿੱਚ ਸਾਂਝੀ ਤਾਕਤ ਨਾਲ ਹੀ ਅਸੀਂ ਸਿੱਖ ਕੌਮ ਦੀ ਚੜਦੀ ਕਲਾ ਲਈ ਕੰਮ ਕਰ ਸਕਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ ਬਾਬਾ, ਹਰਵਿੰਦਰ ਸਿੰਘ ਚਿੱਟਕਾਰਾ, ਲਖਵੀਰ ਸਿੰਘ ਲੱਕੀ ,ਹਰਸਿਮਰਨ ਸਿੰਘ ਪ੍ਰਿੰਸ, ਹਰਜੀਤ ਸਿੰਘ ਬਾਬਾ ,ਹਰਪ੍ਰੀਤ ਸਿੰਘ ਸੋਨੂ, ਅਭਿਸ਼ੇਕ ਸਿੰਘ, ਹਰਜਿੰਦਰ ਸਿੰਘ ਪਰੂਥੀ ਆਦਿ ਹਾਜ਼ਰ ਸਨ।