ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੁਆਬਾ ਚੌਂਕ ਪ੍ਰੀਤ ਨਗਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾਇਆ

जालंधर (रोजाना भास्कर): ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੁਆਬਾ ਚੌਂਕ ਪ੍ਰੀਤ ਨਗਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਸਵੇਰੇ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਰਾਗੀ ਸਿੰਘਾਂ ਦੁਬਾਰਾ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਗੁਰੂ ਦਾ ਲੰਗਰ ਸੰਗਤਾਂ ਵਿੱਚ ਵਰਤਾਇਆ ਗਿਆ।

ਇਸ ਮੌਕੇ ਤੇ ਗੁਰੂ ਘਰ ਦੇ ਸੇਵਾਦਾਰ ਸ੍ਰੀ ਮਲਕੀਅਤ ਰਾਏ ਜੀ ਨੂੰ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਮਲਕੀਅਤ ਰਾਏ ਜੀ ਜੋ ਕਿ ਪਿਛਲੇ 45 ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਬਤੌਰ ਕੈਸ਼ੀਅਰ ਅਤੇ ਸੈਕਟਰੀ ਵਜੋਂ ਸੇਵਾ ਨਿਭਾ ਰਹੇ ਸਨ ਅੱਜ ਉਹਨਾਂ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਜਿਸ ਵਿੱਚ ਸਭਾ ਦੇ ਪ੍ਰਧਾਨ ਸ੍ਰੀ ਨਰਿੰਦਰ ਕੁਮਾਰ ਜੀ,ਸੈਕਟਰੀ ਮਹਿੰਦਰ ਪਾਲ ਜੀ, ਕੈਸ਼ੀਅਰ ਰਵੀ ਕਿਰਨ ਜੀ, ਜੋਗਿੰਦਰ ਪਾਲ ਜੀ ,ਬਲਵਿੰਦਰ ਕੁਮਾਰ ਜੀ ,ਮੁਕੇਸ਼ ਲੱਕੀ, ਦਵਿੰਦਰ ਜੀ ,ਸੰਨੀ ਜੀ, ਕੋਮਲ, ਭਜਨ ਲਾਲ ਜੀ ਅਤੇ ਮੁੱਹਲਾ ਮਾਈ ਖਾਈ, ਮੁੱਹਲਾ ਬਸਤੀ ਭੂਰੇ ਖਾਂ, ਮੁੱਹਲਾ ਗੁੱਜਾ ਪੀਰ, ਅਤੇ ਮੁੱਹਲਾ ਭਗਤਪੁਰਾ ਦੀ ਸੰਗਤ ਇਸ ਮੌਕੇ ਤੇ ਮੌਜੂਦ ਸੀ।