ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹੈ ਓਹਨਾ ਦੇ ਜਨਮ ਦਿਹਾੜੇ ਤੇ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਰਾਜਾ ਗਾਰਡਨ ਬਸਤੀ ਪੀਰ ਦਾਦ ਵੱਲੋਂ ਵੱਖ ਵੱਖ ਪਦਾਰਥਾਂ ਦੇ ਵਿਸ਼ਾਲ ਲੰਗਰ ਲਗਾਏ ਗਏ ਜੌ ਸ਼ਾਮ ਤੱਕ ਲਗਾਤਾਰ ਚੱਲਦੇ ਰਹੇ ਲੰਗਰ ਵੰਡਣ ਲਈ ਸੇਵਾ ਕਰਨ ਲਈ ਪੁਹੰਚੇ।
ਹਰਪਾਲ ਸਿੰਘ ਚੱਡਾ ਚੈਅਰਮੈਨ ਸਿੱਖ ਤਾਲਮੇਲ ਕਮੇਟੀ ਨੇ ਸੋਸਾਇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜੌ ਲੰਗਰ ਲਗਾਏ ਹਨ ਉਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਥੋੜ੍ਹੀ ਹੈ ਲੰਗਰ ਲਗਾਕੇ ਜਿੱਥੇ ਅਸੀਂ ਸੰਗਤਾਂ ਦੀ ਸੇਵਾ ਕਰ ਰਹੇ ਹਨ।
ਉਥੇ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਵੀ ਨਤਮਸਤਿਕ ਹੋ ਰਹੇ ਹਾਂ ਵੱਖ ਵੱਖ ਸਮੇਂ ਤੇ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਖਾਸ ਤੌਰ ਤੇ ਬੱਚਿਆਂ ਨੂੰ ਦੱਸਣ ਲਈ ਪ੍ਰੋਗਰਾਮ ਉਲੀਕਨੇ ਚਾਹੀਦੇ ਹਨ।
ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਪ੍ਰੀਤਮ ਸਿੰਘ ਬੰਟੀ ਰਾਠੌਰ ਅਤੇ ਨਰਿੰਦਰ ਸਿੰਘ ਰਾਜ ਨਗਰ ਲੱਕੀ ਧੀਮਾਨ ਵੀ ਹਾਜਰ ਸਨ ਸੋਸਾਇਟੀ ਦੇ ਔਹਦੇਦਾਰਾਂ ਵਿੱਚ ਪਰਮਿੰਦਰ ਸਿੰਘ turning point jaskaran Singh turning point ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲੰਗਰ ਵੰਡਣ ਦੀ ਸੇਵਾ ਕੀਤੀ।
ਓਹਨਾ ਨਾਲ ਸੇਵਾ ਕਰਨ ਵਾਲਿਆਂ ਵਿੱਚ ਵਿਜੈ ਆਪਟੀਕਲ ਜਰਨੈਲ ਸਿੰਘ ਅਵਤਾਰ ਮੱਕੜ ਹਾਜਰ ਸਨ।
#BabaDeepSinghJi
#BabaDeepSinghSevaSociety
#BirthAnniversary
#ShaheediDiwas
#LangarSeva
#CommunityService
#SikhHeritage
#SikhMartyr
#SelflessService
#Langar
#SikhUnity
#SevaAndSimran
#RespectAndHonor
#PunjabNews
#ReligiousEvent














