ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਨੂੰ ਸਮਰਪਿਤ ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਪੁਲੀ ਅਲੀ ਮਹੱਲਾ ਵਿਖੇ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ।

ਇਸ ਮੌਕੇ ਤੇ ਬੋਲਦੇ ਹੋਏ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਵਰਿੰਦਰ ਸਿੰਘ ਬਿੰਦਰਾ ਮਨਪ੍ਰੀਤ ਸਿੰਘ ਬਿੰਦਰਾ ਬੌਬੀ ਬਹਿਲ ਅਤੇ ਵਿੱਕੀ ਸਿੱਕਾ ਗੁਰਮੀਤ ਸਿੰਘ ਭਾਟੀਆ ਨੇ ਕਿਹਾ ਬਾਬਾ ਦੀਪ ਸਿੰਘ ਜੀ ਲਸਾਨੀ ਸ਼ਹਾਦਤ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਹਨ।
ਓਹਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਸਿਰ ਉੱਚਾ ਕਰਕੇ ਜੀ ਰਹੇ ਹਾਂ ਸਾਨੂੰ ਸਾਰਿਆਂ ਨੂੰ ਓਹਨਾ ਵਲੋ ਪਾਏ ਪੂਰਨਿਆਂ ਤੇ ਚਲਦੇ ਰਹਿਣਾ ਚਾਹੀਦਾ ਹੈ ਲੰਗਰ ਲਗਾਉਣ ਵਿੱਚ ਬਿੰਦਰਾ ਪਰਿਵਾਰ ਰਜਿੰਦਰ ਭਾਟੀਆ ਅਤੇ ਸਾਹਨੀ ਸਵੀਟ ਦਾ ਵਿਸੇਸ ਯੋਗਦਾਨ ਰਿਹਾ।
ਇਸ ਮੌਕੇ ਲੰਗਰ ਵੰਡਣ ਵਾਲਿਆਂ ਵਿੱਚ ਉਕਤ ਲੀਡਰਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਚਿੰਟੂ ਸੰਜੀਵ ਕੁਮਾਰ ਬਲਜੀਤ ਸਿੰਘ ਬਿਕਰਮ ਜੀਤ ਸਿੰਘ ਬੱਤਰਾ ਸਤੀਸ਼ ਕੁਮਾਰ ਮੁਕੇਸ਼ ਕੁਮਾਰ ਸੂਰੇਸ਼ ਕੁਮਾਰ ਕਾਲੜਾ ਸਤੀਸ਼ ਕੁਮਾਰ ਕਾਲੜਾ ਕੁਲਦੀਪ ਸਿੱਕਾ ਹਰਨੇਕ ਸਿੰਘ ਨੇਕੀ ਹਾਜਰ ਸਨ।
#BabaDeepSinghJi
#BirthAnniversaryCelebration
#SikhTalMelCommittee
#TwoWheelerDealersAssociation
#LangarSeva
#CommunityLangar
#SikhMartyr
#ShaheediLegacy
#SikhValues
#SelflessService
#Seva
#SikhHeritage
#UnityInService
#PunjabNews
#ReligiousEvent














