ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਲੁਧਿਆਣਾ ਘੰਟਾ ਘਰ ਦੇ ਨੇੜੇ ਇੱਕ ਸਿੱਖ ਨੌਜਵਾਨ ਰਣਜੋਤ ਸਿੰਘ ਦੀ ਕਾਰ ਕਿਸੇ ਹੋਰ ਗੱਡੀ ਨਾਲ ਟਕਰਾ ਗਈ ਉਸਤੇ ਸਿੱਖ ਨੌਜਵਾਨ ਉਸ ਤੇ ਸਿੱਖ ਨੌਜਵਾਨ ਨੇ ਆਪਣੀ ਗਲਤੀ ਮੰਨੀ ਅਤੇ ਹਰ ਤਰਾਂ ਦਾ ਹਰਜਾਨ ਭਰਨਾ ਹਵੀ ਮੰਨਿਆ ਪਰ ਦੂਸਰੀ ਧਿਰ ਨੇ ਲੁਧਿਆਣਾ ਦੀ ਕਲਾਸ ਚੌਂਕੀ ਦੀ ਪੁਲਿਸ ਨੂੰ ਬੁਲਾ ਲਿਆ।

ਸਿੱਖ ਨੌਜਵਾਨ ਦੀ ਕਾਰ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ ਜਿਸਤੇ ਪੁਲਿਸ ਨੇ ਥਾਣੇ ਲਿਜਾ ਕੇ ਰਣਜੋਤ ਸਿੰਘ ਦੀ ਕੁੱਟਮਾਰ ਕੀਤੀ ਅਤੇ ਪਲਸ ਨਾਲ ਉਸਦੇ ਨੋਹ ਪੁੱਟੇ ਗਏ ਅਤੇ ਕਿਹਾ ਕਿ ਇਹ ਭਿੰਡਰਾਂ ਵਾਲਿਆਂ ਦਾ ਚੇਲਾ ਇਸਨੂੰ ਬਖਸ਼ਣਾ ਨਹੀਂ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਹਰਵਿੰਦਰ ਸਿੰਘ ਚਿਟਕਾਰਾ ਨੇਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੁਲਿਸ ਨੂੰ ਕਿਸ ਨੇ ਇਹ ਅਧਿਕਾਰ ਦਿੱਤਾ ਕਿ ਸੰਤਾ ਦੀ ਫੋਟੋ ਲਾਉਣ ਵਾਲੇ ਉੱਤੇ ਅਨਮਨੁਖੀ ਤਸ਼ਦਦ ਕਰੇ ਅਤੇ ਗਲਤ ਵਿਹਾਰ ਕਰੇ ਉਹਨਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਚਾਰ ਪੁਲਿਸ ਮੁਲਾਜ਼ਮਾਂ ਨੇ ਅਨਮਨੁੱਖੀ ਕਾਰਾ ਕੀਤਾ ਹੈ।
ਅਸੀਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਅਪੀਲ ਕਰਦੇ ਹਾਂ ਕਿ ਪੁਲਿਸ ਮੁਲਾਜ਼ਮ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਣ ਦਾ ਪਰਚਾ ਦਰਜ ਕੀਤਾ ਜਾਵੇ ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਿੱਖ ਕੌਮ ਦੇ ਰੋਲ ਮਾਡਲ ਹਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਹੋਏ ਹਨ ਪੁਲਿਸ ਦੀਆਂ ਅਜਿਹੀਆਂ ਹਰਕਤਾਂ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਿੱਖ ਨੌਜਵਾਨਾਂ ਦੇ ਦਿਲਾਂ ਤੋਂ ਤੁਸੀਂ ਦੂਰ ਨਹੀਂ ਕਰ ਸਕਦੇ।
ਜੇ ਇਹੋ ਜਿਹੀਆਂ ਹਰਕਤਾਂ ਅਤੇ ਆਪ ਹੁਦਰੀਆਂ ਹੁੰਦੀਆਂ ਰਹੀਆਂ ਤਾਂ ਸਿੱਖ ਨੌਜਵਾਨਾਂ ਵਿੱਚ ਹੋਰ ਵੀ ਰੋਹ ਭੜਕ ਸਕਦਾ ਹੈ ਜੋ ਪੰਜਾਬ ਦੇ ਭਲੇ ਵਿੱਚ ਨਹੀਂ ਹੈ ਪੰਜਾਬ ਨੇ ਅੱਗੇ ਹੀ ਬਹੁਤ ਸੰਤਾਪ ਹੋ ਗਿਆ ਹੈ।
ਇਹੋ ਜਿਹੀਆਂ ਹਰਕਤਾਂ ਅਮਨ ਕਾਨੂੰਨ ਨੂੰ ਲਾਂਬੂ ਲਾਉਣ ਦਾ ਕੰਮ ਕਰਦੀਆਂ ਹਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਪਾਲੀ ਚੱਢਾ ਪ੍ਰਭਜੋਤ ਸਿੰਘ ਖਾਲਸਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂ ਅਵਨੀਤ ਸਿੰਘ ਹਾਜਰ ਸੀ।
#JusticeForSikhYouth
#PoliceBrutality
#SikhRights
#Bhindranwale
#AccountabilityNow
#HumanRights
#PunjabNews
#SikhCoordinationCommittee
#StopPoliceViolence
#BreakingNews














