ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵੱਲੋਂ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਅਤੇ ਸਿੰਘ ਸਿੰਘਣੀਆਂ ਤੇ ਭੁਜੰਗੀਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਗੁਰਬਾਣੀ ਅਤੇ ਸਿੱਖ ਇਤਿਹਾਸ ਕੰਠ ਮੁਕਾਬਲੇ ਕਰਵਾਏ ਗਏ।

ਜਿਸ ਵਿੱਚ ਲਗਭਗ 40 ਬੱਚਿਆਂ ਨੇ ਭਾਗ ਲਿਆ ਬੱਚਿਆਂ ਵੱਲੋਂ ਚਾਰ ਸਾਹਿਬਜ਼ਾਦਿਆਂ ਦਾ ਲਸਾਨੀ ਇਤਿਹਾਸ ਮਾਤਾ ਗੁਜਰ ਕੌਰ ਜੀ ਮੋਤੀ ਰਾਮ ਮਹਿਰਾ ਜੀ ਭਾਈ ਜੇਤਾ ਜੀ ਦੀਵਾਨ ਟੋਡਰਵਾਲ ਜੀ ਦੇ ਇਤਿਹਾਸ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ।
ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸਾਰੇ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਵੀ ਆਪ ਕੀਤੀ ਗਈ ਤੇ ਹੁਕਮਨਾਮਾ ਵੀ ਬੱਚਿਆਂ ਨੇ ਆਪ ਹੀ ਲਿਆ ਇਹ ਜਾਣਕਾਰੀ ਦਿੰਦੀ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਅਤੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਸਮਾਗਮ ਵਿੱਚ ਸ਼ਾਮਿਲ ਬੱਚਿਆਂ ਵਿੱਚ ਉਤਸ਼ਾਹ ਦੇਖਣ ਤੋਂ ਇਕ ਆਸਾ ਦੀ ਕਿਰਨ ਜਾਗੀ ਕੀ ਸਾਡੇ ਬੱਚਿਆਂ ਹੱਥ ਸਿੱਖ ਕੌਮ ਦਾ ਭਵਿੱਖ ਸੁਰਖਿਅਤ ਹੈ।
ਇਹਨਾਂ ਮੁਕਾਬਲਿਆਂ ਵਿੱਚ ਸ਼ਾਮਿਲ ਹਰ ਇੱਕ ਬੱਚੇ ਨੂੰ ਸਕੂਲੀ ਬੈਗ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਹੋ ਜਿਹੇ ਮੁਕਾਬਲੇ ਨਿਰੰਤਰ ਜਾਰੀ ਰਹਿਣਗੇ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਜੀ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕਲਾਸਾਂ ਲਈਆਂ ਜਾਣਗੀਆਂ ਤੇ ਉਹਨਾਂ ਕਲਾਸਾਂ ਉਪਰੰਤ ਗੁਰਬਾਣੀ ਕੰਠ ਅਤੇ ਸਿੱਖ ਇਤਿਹਾਸ ਕੰਠ ਮੁਕਾਬਲੇ ਵੀ ਕਰਵਾਏ ਜਾਣਗੇ।
ਸਾਡਾ ਮੁੱਖ ਮਕਸਦ ਸਿੱਖ ਬੱਚਿਆਂ ਵਿਚ ਸਿੱਖ ਵਿਰਸੇ ਸਿੱਖ ਪਰੰਪਰਾਵਾਂ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ ਹੈ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਹਾਜ਼ਰ ਸਨ।














