ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਟਰਾਂਸਪੋਰਟ ਨਗਰ ਨਾਕੇਬੰਦੀ ਦੌਰਾਨ 6 ਕਿੱਲੋ ਗਾਂਜਾ ਕੀਤਾ ਬਰਾਮਦ

596

ਜਲੰਧਰ ਰੋਜ਼ਾਨਾ ਭਾਸਕਰ.(ਮਨਦੀਪ ਸਿੰਘ ਜੈਲਦਾਰ)ਗੁਰਪ੍ਰੀਤ ਸਿੰਘ ਭੁੱਲਰ IPS ਕਮਿਸ਼ਨਰ ਪੁਲਿਸ ,ਜਲੰਧਰ ਸ੍ਰੀ ਗੁਰਮੀਤ ਸਿੰਘ PPS ਡਿਪਟੀ ਕਮਿਸ਼ਨਰ ਪੁਲੀਸ ਇਨਵੈਸਟੀਗੇਸ਼ਨ ਜਲੰਧਰ ਜੀ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ 8 ਜਲੰਧਰ ਨੂੰ ਸਫਲਤਾ ਪ੍ਰਾਪਤ ਹੋਈ ਹੈ । ਮਿਤੀ 9.06.19 ਨੂੰ ਐੱਸ ਆਈ ਜੋਗਿੰਦਰ ਪਾਲ ਥਾਣਾ ਡਵੀਜ਼ਨ ਨੰਬਰ 8 ਜਲੰਧਰ ਸਮੇਤ ਏ ਐੱਸ ਆਈ ਬਲਕਾਰ ਸਿੰਘ,ਐੱਚ ਸੀ ਕੁਲਵਿੰਦਰ ਸਿੰਘ ਅਤੇ ਸਪੈਸ਼ਲ ਅਪਰੇੇਸ਼ਨ ਯੂਨਿਟ ਕਮਿਸ਼ਨਰੇੇੈਟ ਜਲੰਧਰ ਦੇ ਕਰਮਚਾਰੀਆਂ ਏ ਐੱਸ ਆਈ ਸੁਖਦੇਵ ਸਿੰਘ ,ਐੱਚ ਸੀ ਸੁਨੀਤ ਅੇੈਰੀ,ਸਿਪਾਹੀ ਤਰਨਜੀਤ ਸਿੰਘ,ਸਿਪਾਹੀ ਗੌਰੀ ਸ਼ੰਕਰ ,ਏ ਐੱਸ ਆਈ ਸਰਫਦੀਨ ਜਲੰਧਰ ਬਰਾਏ ਚੈਕਿੰਗ ਸਪੈਸ਼ਲ ਨਾਕਾਬੰਦੀ ਟਰਾਂਸਪੋਰਟ ਚੌਕ ਜਲੰਧਰ ਮੌਜੂਦਾ ਸੀ ਤਾਂ ਇੱਕ ਆਟੋ ਰਿਕਸ਼ਾ ਪਠਾਨਕੋਟ ਚੌਕ ਜਲੰਧਰ ਤੋਂ ਆਉਂਦਾ ਹੋਇਆ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਆਟੋ ਚਾਲਕ ਨੇ ਤੇਜ਼ੀ ਨਾਲ ਆਟੋ ਨੂੰ ਗੁੱਜਾ ਪੀਰ ਜਲੰਧਰ ਵੱਲ ਨੂੰ ਮੋੜ ਕੇ ਭਜਾ ਲਿਆ ਅਤੇ ਆਪਣੇ ਪੈਰਾਂ ਵਿੱਚ ਪਿਆ ਮੋਮੀ ਲਿਫਾਫਾ ਆਟੋ ਵਿੱਚੋਂ ਬਾਹਰ ਸੁੱਟ ਦਿੱਤਾ। ਆਟੋ ਚਾਲਕ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਸਨੇ ਆਪਣਾ ਨਾਮ ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਸ੍ਰੀ ਬਲਦੇਵ ਸਿੰਘ ਵਾਸੀ ਕਿਰਾਏਦਾਰ ਬੱਲੀਆਂ ਵਾਲੇ ਦਾ ਮਕਾਨ ਗਲੀ ਨੰਬਰ 3 ਰਵਿਦਾਸ ਨਗਰ ਜਲੰਧਰ ਦੱਸਿਆ ਅਤੇ ਆਟੋ ਰਿਕਸ਼ਾ ਦਾ ਨੰਬਰ PB 08 DG 9448 ਹੈ ।ਜਿਸ ਵੱਲੋਂ ਸੁੱਟੇ ਗਏ ਮੋਮੀ ਲਿਫਾਫੇ ਨੂੰ ਚੈੱਕ ਕਰਨ ਤੇ ਵਿੱਚੋਂ 6 ਕਿੱਲੋ ਗਾਂਜਾ ਬਰਾਮਦ ਹੋਇਆ ।ਜਿਸ ਤੇ ਮੁਕੱਦਮਾ ਨੰਬਰ 69 ਮਿਤੀ 9.06.19 ਜੁਰਮ 20-61-85 NDPS ਐਕਟ ਥਾਣਾ ਡਿਵੀਜ਼ਨ ਨੰਬਰ 8 ਦਰਜ ਰਜਿਸਟਰ ਕੀਤਾ ਗਿਆ । (ਗ੍ਰਿਫ਼ਤਾਰੀ ਦੀ ਜਗ੍ਹਾ ਟਰਾਂਸਪੋਰਟ ਨਗਰ ਗੁੱਜਾ ਪੀਰ ਰੋਡ “ਰਿਕਵਰੀ – 6 ਕਿੱਲੋ ਗਾਂਜਾ “) ਪੁੱਛਗਿੱਛ -ਦੋਸ਼ੀ ਨੇ ਆਪਣੀ ਮੁੱਢਲੀ ਪੁੱਛਗਿਛ ਵਿੱਚ ਦੱਸਿਆ ਉਸ ਦਾ ਇੱਕ ਦੋਸਤ ਧੋਨੀ ਵਾਸੀ ਇੰਦਰਾ ਕਾਲੋਨੀ ਜਲੰਧਰ ਹੈ ।ਜਿਸ ਨਾਲ ਉਹ ਕਰੀਬ 3-4 ਮਹੀਨੇ ਪਹਿਲਾਂ ਇੱਕ ਫਗਵਾੜਾ ਨੇੜੇ ਪੀਰਾਂ ਦੀ ਦਰਗਾਹ ਤੇ ਗਿਆ ਸੀ ਉੱਥੇ ਉਸ ਨੂੰ ਇੱਕ ਲੁਧਿਆਣੇ ਦਾ ਪ੍ਰਵਾਸੀ ਮਿਲਿਆ ਸੀ ।ਜਿਸ ਦਾ ਨਾਮ ਇਸ ਨੂੰ ਚੰਗੀ ਤਰ੍ਹਾਂ ਨਹੀਂ ਪਤਾ ਹੈ ।ਦੋਸ਼ੀ ਨੇ ਉਸ ਦਾ ਫੋਨ ਨੰਬਰ ਲੈ ਲਿਆ ਸੀ ਜੋ ਫੋਨ ਤੇ ਸੰਪਰਕ ਕਰਦਾ ਸੀ ਤੇ ਪ੍ਰਵਾਸੀ ਅਕਸਰ ਇਸ ਨੂੰ ਲੁਧਿਆਣਾ ਦੇ ਘੰਟਾ ਘਰ ਦੇ ਨੇੜੇ ਮਿਲਦਾ ਹੈ ।ਦੋਸ਼ੀ ਕਰੀਬ 3 ਕੁ ਮਹੀਨੇ ਪਹਿਲਾਂ ਵੀ ਉਸ ਪਾਸਿਓਂ 2 ਕਿਲੋ ਗਾਂਜਾ ਲੈ ਕੇ ਆਇਆ ਸੀ ਜੋ ਇਸ ਨੇ ਇੰਦਰਾ ਕਾਲੋਨੀ ਰਹਿਣ ਵਾਲੇ ਝੁੱਗੀਆਂ ਝੌਪੜੀਆਂ ਵਾਲਿਆਂ ਨੂੰ ਥੋੜ੍ਹਾ ਥੋੜ੍ਹਾ ਕਰਕੇ ਵੇਚਿਆ ਜੋ ਏ 6 ਕਿੱਲੋ ਗਾਂਜਾ ਲੈ ਕੇ ਆਇਆ ਸੀ ਜਿਸ ਨੇ 6 ਹਜ਼ਾਰ ਰੁਪਏ ਦੇ ਕਿੱਲੋ ਦੇ ਹਿਸਾਬ ਨਾਲ ਲਿਆਂਦਾ ਸੀ ਤੇ ਥੋੜ੍ਹਾ ਥੋੜ੍ਹਾ ਕਰਕੇ ਕਰੀਬ 10 ਹਜ਼ਾਰ ਰੁਪਏ ਕਿੱਲੋ ਦੇ ਹਿਸਾਬ ਨਾਲ ਇਸ ਨੇ ਪੈਸੇ ਵੱਟਣੇ ਸੀ ਧੋਨੀ ਵਾਸੀ ਇੰਦਰਾ ਕਾਲੋਨੀ ਜਲੰਧਰ ਦੀ ਗ੍ਰਿਫਤਾਰੀ ਦੀ ਰੇਡ ਕੀਤੀ ਜੋ ਫਰਾਰ ਹੈ ।ਲੁਧਿਆਣਾ ਦੇ ਫੋਨ ਨੰਬਰ ਟੈਕਨੀਕਲ ਢੰਗ ਦੇ ਨਾਲ ਤਫ਼ਤੀਸ਼ ਕਰਕੇ ਗਾਂਜਾ ਸਪਲਾਈ ਕਰਨ ਵਾਲੇ ਨੂੰ ਮੁੱਖ ਦਫਤਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਵੱਲੋਂ ਟਰੇਸ ਕੀਤਾ ਜਾ ਰਿਹਾ ਹੈ