ਸੋਢਲ ਫਾਟਕ ਦੇ ਕੋਲ ਪੈਂਦੇ ਸ਼ਿਵ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

408


ਜਲੰਧਰ ਰੋਜ਼ਾਨਾ ਭਾਸਕਰ.(ਮਨਦੀਪ ਸਿੰਘ) ਸੋਢਲ ਫਾਟਕ ਦੇ ਕੋਲ ਪੈਂਦੇ ਸ਼ਿਵ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ 5 ਚਾਂਦੀ ਦੇ ਮੁਕਟ 5 ਗੋਲਕਾਂ ਅਤੇ 1 ਸੋਨੇ ਦੀ ਨੱਥ ਤੇ ਸਾਰਾ ਚੜ੍ਹਾਵਾ ਲੈ ਕੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਸ਼ਿਵ ਮੰਦਿਰ ਦੇ ਪੰਡਿਤ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਮੈਂ ਦੇਰ ਰਾਤ 1:30 ਵਜੇ ਕਿਸੇ ਦੇ ਘਰ ਤੋਂ ਹਵਨ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਟਾਈਮ ਸਾਰਾ ਕੁਛ ਠੀਕ ਠਾਕ ਸੀ ।ਅਤੇ ਚੋਰੀ ਦੀ ਵਾਰਦਾਤ ਦਾ ਪਤਾ ਉਸ ਟਾਈਮ ਲੱਗਾ ਜਦੋਂ ਸਵੇਰੇ ਮੰਦਰ ਵਿੱਚ ਲੋਕਾਂ ਨੇ ਮੱਥਾ ਟੇਕਣ ਲਈ ਆਉਣਾ ਸ਼ੁਰੂ ਕੀਤਾ ।ਲੋਕਾਂ ਨੇ ਦੇਖਿਆ ਕਿ ਮੰਦਰ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਤੇ ਸਾਮਾਨ ਸਾਰਾ ਖਿੱਲਰਿਆ ਹੋਇਆ ਸੀ ।ਇਸ ਗੱਲ ਦੀ ਸੂਚਨਾ ਲੋਕਾਂ ਨੇ ਮੰਦਰ ਦੀ ਕਮੇਟੀ ਨੂੰ ਦਿੱਤੀ ।ਮੰਦਰ ਦੀ ਕਮੇਟੀ ਨੇ ਜਦੋਂ ਦੇਖਿਆ ਤਾਂ । ਡਵੀਜ਼ਨ ਨੰਬਰ 2 ਦੀ ਪੁਲਿਸ ਨੂੰ ਸੰਪਰਕ ਕੀਤਾ ।ਮੌਕੇ ਤੇ ਪਹੁੰਚੀ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ