Crime

ਡਿਵੀਜ਼ਨ ਨੰਬਰ 5 ਦੀ ਪੁਲਿਸ ਵੱਲੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ-1 ਕਾਬੂ


ਜਲੰਧਰ ਰੋਜ਼ਾਨਾਂ ਭਾਸਕਰ.(ਮਨਦੀਪ ਸਿੰਘ) ਐਸ.ਆਈ.ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ 5 ਦੀ ਅਗਵਾਈ ਹੇਠ ਏ.ਐਸ.ਆਈ. ਜਗਤਾਰ ਸਿੰਘ ਨੇ ਸਮੇਤ ਪੁਲਿਸ ਗਸ਼ਤ ਦੌਰਾਨ ਘਾਹ ਮੰਡੀ ਤੋਂ ਬੀ.ਟੀ. ਕਾਲੋਨੀ ਕਾਲਾ ਸੰਘਿਆ ਰੋਡ ਜਲੰਧਰ ਵੱਲ ਨੂੰ ਜਾ ਰਹੇ ਸੀ ਤਾਂ ਪੁਲਿਸ ਨੂੰ ਇਤਿਲਾਹ ਮਿਲੀ ਕਿ 2 ਨੌਜਵਾਨ ਚੋਰੀ ਦੇ ਮੋਟਰਸਾਈਕਲ ਲੈ ਕੇ ਗਾਖਲਾ ਪੁਲ ਵੱਲੋਂ ਘਾਹ ਮੰਡੀ ਸਾਈਡ ਨੂੰ ਵੇਚਣ ਲਈ ਆ ਰਹੇ ਹਨ ਜਦ ਪੁਲਿਸ ਪਾਰਟੀ ਬੀ.ਟੀ. ਕਾਲੋਨੀ ਕੋਲ ਪੁੱਜੀ ਤਾਂ ਮੋਟਰਸਾਈਕਲ ਨੰਬਰ ਪੀ.ਬੀ.08-CQ-2145 ਰੰਗ ਕਾਲਾ ਤੇ ਸਵਾਰ ਹੋ ਕੇ 2 ਨੌਜਵਾਨ ਗਾਖਲਾ ਪੁਲੀ ਵੱਲੋਂ ਆਏ ਜਦੋਂ ਏ.ਐਸ.ਆਈ. ਜਗਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਟਰਸਾਈਕਲ ਰੋਕਣ ਦਾ ਇਸ਼ਾਰਾ ਦਿੱਤਾ ਤਾਂ ਪਿੱਛੇ ਬੈਠਾ ਵਿਅਕਤੀ ਮੋਟਰਸਾਈਕਲ ਤੋਂ ਉੱਤਰ ਕੇ ਦੌੜ ਗਿਆ ਤੇ ਮੋਟਰਸਾਈਕਲ ਚਾਲਕ ਨੂੰ ਕਾਬੂ ਕਰਕੇ ਨਾਂ ਪੁੱਛਿਆ ਜਿਸ ਨੇ ਆਪਣਾ ਨਾਂ ਸੌਰਵ ਪੁੱਤਰ ਰਜੇਸ਼ ਕੁਮਾਰ ਵਾਸੀ ਮਕਾਨ ਨੰਬਰ 508-ਬੀ, ਤਿਲਕ ਨਗਰ ਜਲੰਧਰ ਜਿਸ ਪਾਸੋਂ ਚੋਰੀ ਉਕਤ ਮੋਟਰਸਾਈਕਲ ਰੰਗ ਕਾਲਾ ਜੋ ਇਸ ਪਾਸੋਂ ਬਰਾਮਦ ਕੀਤਾ ਜੋ ਇਸ ਨੇ 17.6.2019 ਨੂੰ ਭਗਤ ਸਿੰਘ ਨਗਰ, ਬਸਤੀ ਸ਼ੇਖ ਤੋਂ ਚੋਰੀ ਕੀਤਾ ਸੀ । ਜਿਸ ਸਬੰਧੀ ਵਿਜੈ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਮਕਾਨ ਨੰਬਰ 04/05 ਜੈਨਾ ਨਗਰ ਬਸਤੀ ਸ਼ੇਖ, ਜਲੰਧਰ ਦੇ ਬਿਆਨਾ ਪਰ ਮੁਕੱਦਮਾ ਨੰਬਰ 81 ਮਿਤੀ 17. 06. 2019 ਅ/ਧ 379 ਭ.ਦ. ਥਾਣਾ ਡਵੀਜ਼ਨ ਨੰਬਰ 5 ‘ਚ ਕੇਸ ਦਰਜ ਕੀਤਾ ਗਿਆ ਹੈ ।

LEAVE A RESPONSE

Your email address will not be published. Required fields are marked *