ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਸਕੂਲ ਬੱਸ । ਪੀ. ਏ. ਪੀ. ਫਲਾਈਓਵਰ ਤੋਂ ਥੱਲੇ ਡਿੱਗੀ ।

961


ਜਲੰਧਰ ਰੋਜ਼ਾਨਾ ਭਾਸਕਰ (ਮਨਦੀਪ ਸਿੰਘ ਜਲੇੈਦਾਰ) ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਸਕੂਲ ਬੱਸ । ਪੀ. ਏ. ਪੀ. ਫਲਾਈਓਵਰ ਤੋਂ ਥੱਲੇ ਡਿੱਗੀ । ਅੱਜ ਇੱਕ ਸਕੂਲ ਬੱਸ ਦੇ ਸਟੇਅਰਿੰਗ ‘ਚ ਖ਼ਰਾਬੀ ਆਉਣ ਕਾਰਨ ਹੇਠਾਂ ਡਿੱਗ ਪਈ। ਇਸ ਹਾਦਸੇ ‘ਚ ਕੁਝ ਬੱਚਿਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਸ ਚਾਲਕ ਗੁਰਨਾਮ ਸਿੰਘ ਵਾਸੀ ਅਜਨਾਲਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਇੱਕ ਸਕੂਲ ਦੇ ਕਰੀਬ 20 ਬੱਚਿਆਂ ਨੂੰ ਲੈ ਕੇ ਜਲੰਧਰ ਆ ਰਹੇ ਸਨ ਕਿ ਇਸ ਦੌਰਾਨ ਪੀ. ਏ. ਪੀ. ਫਲਾਈਓਵਰ ‘ਤੇ ਬੱਸ ਦਾ ਸਟੇਰਿੰਗ ਫ਼ਰੀ ਹੋ ਗਿਆ। ਫਿਰ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਰੇਲਵੇ ਕਰਾਸਿੰਗ ਦੇ ਕੋਲ ਜਾ ਡਿੱਗੀ, ਜਿਸ ਕਾਰਨ ਕੁਝ ਬੱਚਿਆਂ ਨੂੰ ਹਲਕੀਆਂ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ । ਥਾਣਾ ਰਾਮਾ ਮੰਡੀ, ਥਾਣਾ ਬਾਰਾਦਰੀ ਅਤੇ ਪੀ. ਸੀ. ਆਰ. ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਫਿਲਹਾਲ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।