ਜਲੰਧਰ ਪੰਜਾਬ ਪ੍ਰੈੱਸ ਕਲੱਬ ਵਿਖੇ ਗਵਰਨਿੰਰ ਕੌਂਸਲਰ ਅਤੇ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ ।

1432

ਜਲੰਧਰ ਰੋਜ਼ਾਨਾ ਭਾਸਕਰ (ਮਨਦੀਪ ਸਿੰਘ) ਅੱਜ ਪੰਜਾਬ ਪ੍ਰੈੱਸ ਕਲੱਬ ਵਿਖੇ ਗਵਰਨਿੰਰ ਕੌਂਸਲਰ ਅਤੇ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਚ ਕਲੱਬ ਦੀ ਬਿਹਤਰੀ ਲਈ ਸਾਰੇ ਮੈਂਬਰਾਂ ਦੇ ਸੁਝਾਅ ਲਏ ਗਏ ।ਇਨ੍ਹਾਂ ਸੁਝਾਵਾਂ ਵਿੱਚ ਮੀਡੀਆ ਦੀ ਬਿਹਤਰੀ ਲਈ ਜ਼ੋਰ ਦਿੱਤਾ ਗਿਆ ।ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਕਾਰਗੁਜ਼ਾਰੀ ਬਾਰੇ ਵੱਖ ਵੱਖ ਅਖ਼ਬਾਰਾਂ ਦੇ ਸੰਪਾਦਕ ਸਬ ਐਡੀਟਰ ਸੀਨੀਅਰ ਪੱਤਰਕਾਰਾਂ ਦੀ ਇੰਟਰਵਿਊ ਅਤੇ ਵੀਡੀਓਗ੍ਰਾਫੀ ਕਰਨ ਅਤੇ ਦਸਤਾਵੇਜੀ ਫ਼ਿਲਮਾਂ ਬਣਾਉਣ ਦੇ ਸੁਝਾਅ ਤੇ ਜਲਦੀ ਗੌਰ ਕਰਨ ਦਾ ਫ਼ੈਸਲਾ ਕੀਤਾ ਗਿਆ ।ਪਾਣੀ ਸੰਕਟ ਦੇ ਸੰਬੰਧ ਵਿੱਚ ਪ੍ਰੈੱਸ ਕਲੱਬ ਵਿਖੇ ਵੱਡੇ ਫਲੈਕਸ ਬੋਰਡ ਲਗਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਗਰੂਕ ਕੀਤਾ ਜਾ ਸਕੇ । ਇਸ ਮੀਟਿੰਗ “ਚ ਸ: ਮੇਜਰ ਸਿੰਘ,ਮਨਦੀਪ ਸ਼ਰਮਾ, ਰਾਜੇਸ਼ ਸ਼ਰਮਾ ਯੋਗੀ,ਪਰਮਜੀਤ ਸਿੰਘ ਰੰਗਪੁਰੀ,ਸ਼ਿਵ ਸ਼ਰਮਾ, ਤੇਜਿੰਦਰ ਕੌਰ ਥਿੰਦ,ਕ੍ਰਿਸ਼ਨ ਲਾਲ ਢੱਲ,ਸਤਨਾਮ ਸਿੰਘ ਮਾਣਕ,ਆਈ.ਪੀ.ਸਿੰਘ,ਸੁਨੀਲ ਰੁਦਰਾ,ਕੁਲਦੀਪ ਸਿੰਘ ਬੇਦੀ,ਮਨੋਜ ਤ੍ਰਿਪਾਠੀ,ਰੋਹਿਤ ਸਿੱਧੂ,ਪਾਲ ਸਿੰਘ ਨੌਲੀ,ਮਲਕੀਤ ਸਿੰਘ ਬਰਾੜ,ਰਾਕੇਸ਼ ਸੂਰੀ,ਸੁਖਵਿੰਦਰ ਸੁੱਖੀ,ਪਵਨ ਮਹੀਨੀਆਂ,ਅਤੇ ਕਲੱਬ ਦੇ ਮੈਨੇਜਰ ਜਤਿੰਦਰ ਪਾਲ ਸਿੰਘ ਸ਼ਾਮਿਲ ਸਨ।ਇਹ ਵੀ ਵਿਚਾਰ ਹੋਇਆ ਕਿ ਪੰਜਾਬ ਦੇ ਪੱਤਰਕਾਰੀ ਇਤਿਹਾਸ ਬਾਰੇ ਇੱਕ ਡਿਜੀਟਲ ਮੀਡੀਆ ਮਿਊਜ਼ੀਅਮ ਬਣਾਇਆ ਜਾਵੇ