ਸਿੱਖ ਤਾਲਮੇਲ ਕਮੇਟੀ ਨੇ ਗੁਰੂ ਘਰ ਵਿੱਚ ਹੋ ਰਹੀ ਮਨਮੱਤ ਰੁਕਵਾਈ।

790


ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਅੱਜ ਰਵਿਦਾਸ ਭਾਈਚਾਰੇ ਦੇ ਵੀਰਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਜਾਣਕਾਰੀ ਦਿੱਤੀ ਕਿ ਛੋਟਾ ਸਈਪੁਰ ਗੁਰੂਘਰ ਜੋ ਕਿ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਬਣਿਆ ਹੈ ਵਿਖੇ ਕੁਝ ਲੋਕ ਮਨਮੱਤ ਭਰੀਆਂ ਕਾਰਵਾਈਆ ਕਰ ਰਹੇ ਹਨ ਜਿਸ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਸ:ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਜੀਤ ਸਿੰਘ ਸਤਨਾਮਿਆ, ਜਤਿੰਦਰ ਸਿੰਘ ਕੋਹਲੀ, ਤਜਿੰਦਰ ਸਿੰਘ ਸੰਤ ਨਗਰ, ਬਲਦੇਵ ਸਿੰਘ ਮਿੱਠੂ ਬਸਤੀ,ਸਨੀ ਓਬਰਾਏ, ਗੁਰਦੀਪ ਸਿੰਘ ਲੱਕੀ, ਬਲਜੀਤ ਸਿੰਘ ਸ਼ੰਟੀ, ਲਖਬੀਰ ਸਿੰਘ ਲੱਕੀ, ਆਦਿ ਨੇ ਮੌਕੇ ਤੇ ਜਾ ਕੇ ਪ੍ਰਸ਼ਾਸਨ ਨੂੰ ਸੂਚਿਤ ਕਰ ਕੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਮਨਮੱਤ ਕਰ ਰਹੇ ਵੀਰਾਂ ਨੂੰ ਮਨਮੱਤ ਕਰਨ ਤੋਂ ਰੋਕਿਆ ਜਿਸ ਤੇ ਮਨਮੱਤ ਕਰ ਰਹੇ ਵੀਰਾਂ ਨੇ ਤੁਰੰਤ ਮਨਮੱਤ ਨੂੰ ਰੋਕ ਦਿੱਤਾ ਅਤੇ ਅੱਗੋ ਅਜਿਹਾ ਨਾ ਕਰਨ ਦਾ ਵਿਸ਼ਵਾਸ ਦਿਵਾਇਆ। ਯਾਦ ਰਹੇ ਕਿ ਗੁਰੂ ਘਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਸੁਸ਼ੋਭਿਤ ਹੈ।ਮਨਮੱਤ ਰੋਕਣ ਵਿੱਚ ਪ੍ਰਸ਼ਾਸਨ ਨੇ ਸੁਚੱਜਾ ਰੋਲ ਨਿਭਾਇਆ।ਮੌਕੇ ਤੇ ਥਾਣਾ ਨੰ 8ਦੇ ਮੁਖੀ ਸ:ਰੁਪਿੰਦਰ ਸਿੰਘ ਆਪਣੀ ਟੀਮ ਅਤੇ ਰਵਿਦਾਸ ਭਾਈਚਾਰੇ ਦੇ ਗੁਰਦੀਪ ਸਿੰਘ, ਬਿੱਧੀ ਸਿੰਘ, ਰਵੀ ਸਿੱਧੂ, ਰਜਤ ਕੁਮਾਰ ਆਦਿ ਹਾਜ਼ਰ ਸਨ।