Rb Uncategorized चंडीगढ़ चंडीगढ़ रोपड़

ਸ਼ਾਹਕੋਟ,ਫਿਲੌਰ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ-ਡੀ.ਸੀ ਤੇ ਐਸ.ਐਸ.ਪੀ ਫੌਜ ਦੀ ਵੀ ਮਦਦ ਮੰਗੀ ਗਈ

ਜਲੰਧਰ,ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ)ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ ਸ੍ਰੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ ਡਿਜ਼ਾਸਟਰ ਰਲੀਫ ਫੋਰਸ ਅਤੇ ਸਟੇਟ ਡਿਜ਼ਾਸਟਰ ਰਲੀਫ ਫੋਰਸ ਦੀ ਸ਼ਾਹਕੋਟ,ਨਕੋਦਰ ਅਤੇ ਫਿਲੌਰ ਦੇ ਕਮਜ਼ੋਰ ਪੁਆਇੰਟਾਂ ਤੇ ਤਾਇਨਾਤੀ ਦੇ ਹੁਕਮ ਦੇ ਦਿੱਤੇ ਹਨ।


ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵਲੋਂ ਫਿਲੌਰ ਦੇ ਪੁੱਲ ਅਤੇ ਸ਼ਾਹਕੋਟ ਦੇ ਪਿੰਡ ਦਾਨੇਵਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਦੋਵਾਂ ਅਫਸਰਾਂ ਨੇ ਕਿਹਾ ਕਿ 50 ਮਾਹਰ ਤੈਰਾਕ ਅਤੇ ਐਨਡੀਐਰਐਫ ਦੇ ਗੋਤਾਖੋਰ ਸ਼ਾਹਕੋਟ ਵਿਖੇ ਅਤੇ 42 ਮਾਹਰ ਤੈਰਾਕ ਅਤੇ ਐਸਡੀਆਰਐਫ ਦੇ ਗੋਤਾਖੋਰ ਸਬ ਡਵੀਜ਼ਨ ਨਕੋਦਰ ਵਿਖੇ ਤਾਇਨਾਤ ਕਰ ਦਿੱਤੇ ਗਏ ਹਨ। ਦੋਵਾਂ ਅਫਸਰਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਐਨਡੀਆਰਐਫ ਦੀ ਕੰਪਨੀ ਲਾਡੋਵਾਲ ਤੋਂ ਸਬ ਡਵੀਜ਼ਨ ਫਿਲੌਰ ਵਿਖੇ ਆਪਣੀ ਡਿਊਟੀ ਨਿਭਾਉਣ ਲਈ ਲਗਾ ਦਿੱਤੀ ਜਾਵੇਗੀ।


ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੌਜ ਦੀ ਸਹਾਇਤਾ ਦੇ ਲਈ ਵੀ ਫੌਜ ਅਧਿਕਾਰੀਆਂ ਨੂੰ ਆਪਣੀਆਂ ਟੀਮਾਂ ਦੀ ਇਨਾਂ ਤਿੰਨ ਸਬ ਡਵੀਜ਼ਨਾਂ ਤੇ ਤਾਇਨਾਤੀ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸਨ ਫੌਜ ਦੀ ਮਦਦ ਲੈ ਸਕੇ । ਉਨਾਂ ਕਿਹਾ ਕਿ ਹਰ ਸਬ ਡਵੀਜ਼ਨ ਤੋਂ ਨੀਵੇਂ ਖੇਤਰਾਂ ਵਿਚ ਰਹਿੰਦੇ ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਹਤ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਰਾਹਤ ਕੇਂਦਰਾ ਵਿਚ ਜਾਣ। ਦੋਵਾਂ ਅਫਸਰਾਂ ਨੇ ਕਿਹਾ ਕਿ ਮੈਡੀਕਲ ਟੀਮਾਂ ਦੀ ਵੀ ਤਾਇਨਾਤੀ ਕਰ ਦਿੱਤੀ ਗਈ ਹੈ ਤਾਂ ਜੋ ਨੀਵੇਂ ਇਲਾਕਿਆਂ ਤੋਂ ਆਉਣਾ ਵਾਲੇ ਲੋਕਾਂ ਦਾ ਇਲਾਜ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਘੜੀ ਵਿਚ ਨੀਵੇਂ ਇਲਾਕਿਆਂ ਅਤੇ ਪਿੰਡਾਂ ਤੋਂ ਰਾਹਤ ਕੇਂਦਰਾਂ ਤੱਕ ਆਉਣ ਵਾਲੇ ਲੋਕਾਂ ਦੀ ਸਹਾਇਤਾ ਲਈ ਕੋਈ ਕਸਰ ਨਹੀਂ ਛੱਡੇਗਾ। ਦੋਵਾਂ ਅਫਸਰਾਂ ਨੇ ਕਿਹਾ ਕਿ ਲੋਕਾਂ ਦੇ ਖਾਣ-ਪੀਣ,ਰਹਿਣ-ਸਹਿਣ ਅਤੇ ਪਸ਼ੂਆਂ ਦੇ ਖਾਣੇ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ । ਦੋਵਾਂ ਅਫਸਰਾਂ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਹੜ੍ਹ ਦੀ ਸਥਿਤੀ ਤੋਂ ਨਜਿੱਠਣ ਲਈ ਸਾਰੇ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰਨਗੇ।

LEAVE A RESPONSE

Your email address will not be published. Required fields are marked *