Rb Uncategorized

ਲੋਕਾਂ ਦੀ ਮਦਦ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਆਪੋ-ਆਪਣੇ ਪੱਧਰ ‘ਤੇ ਲਗਾਏ ਜਾ ਰਹੇ ਲੰਗਰਾਂ ਕਾਰਨ ਹੁੰਦੇ ਟਰੈਫਿਕ ਜਾਮ ਨੂੰ ਰੋਕਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅਜਿਹੀਆਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਸੁਝਾਅ ਦਿੱਤਾ

ਜਲੰਧਰ ਰੋਜ਼ਾਨਾ ਭਾਸਕਰ (ਮਨਦੀਪ ਸਿੰਘ)-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਖਾਸਕਰ ਲੋਹੀਆਂ ਖੇਤਰ ‘ਚ ਲੋਕਾਂ ਦੀ ਮਦਦ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਆਪੋ-ਆਪਣੇ ਪੱਧਰ ‘ਤੇ ਲਗਾਏ ਜਾ ਰਹੇ ਲੰਗਰਾਂ ਕਾਰਨ ਹੁੰਦੇ ਟਰੈਫਿਕ ਜਾਮ ਨੂੰ ਰੋਕਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅਜਿਹੀਆਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਲੰਗਰ ਸੜਕਾਂ ‘ਤੇ ਨਾ ਲਗਾਉਣ ਤਾਂ ਜੋਂ ਲੋਕਾਂ ਨੂੰ ਪਹੁੰਚਾਉਣ ਵਾਲੀ ਰਾਹਤ ਅਤੇ ਰਾਸ਼ਨ ਸਮੱਗਰੀ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ | ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਲੰਗਰ ਲਗਾਉਣ ਨਾਲ ਕਈ ਵਾਰ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਅਜਿਹੇ ‘ਚ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਲਟਾ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਿੱਤੀਆਂ ਜਾਣ ਵਾਲੀਆਂ ਪਾਣੀ ਦੀਆਂ ਬੋਤਲਾਂ 20 ਲੀਟਰ ਦੀਆਂ ਹੀ ਹੋਣ ਤੇ (ਬਾਕੀ ਸਫਾ 10 ‘ਤੇ)
ਖਾਣ ਲਈ ਉਨ੍ਹਾਂ ਨੂੰ ਸੁੱਕੇ ਪਦਾਰਥ ਹੀ ਦਿੱਤੇ ਜਾਣ, ਜੋ 10 ਕਿਲੋ ਦੀ ਪੈਕਿੰਗ ‘ਚ ਹੋਣ | ਪਕਾਏ ਹੋਏ ਲੰਗਰ ਅਤੇ ਸੁੱਕੀ ਰਸਦ ਲਈ ਉਨ੍ਹਾਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਐਸ. ਡੀ. ਐਮ. ਪਰਮਵੀਰ ਸਿੰਘ ਅਤੇ ਡੀ. ਐਫ. ਐਸ. ਸੀ. ਨਰਿੰਦਰ ਸਿੰਘ ਨਾਲ ਸੰਪਰਕ ਕਰਨ ਲਈ ਕਿਹਾ ਹੈ ਤੇ ਜੋ ਵੀ ਲੋਕ ਸਾਮਾਨ ਜਾਂ ਰਸਦ ਦਾਨ ਰੂਪ ਵਿਚ ਦੇਣਾ ਚਾਹੁੰਦੇ ਹਨ ਉਹ ਉਕਤ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਬਾਅਧ ਪਾਰਕਲੈਂਡ ਪੈਲੇਸ (ਮੇਨ ਰੋਡ ਲੋਹੀਆਂ) ਵਿਖੇ ਇਨ੍ਹਾਂ ਅਧਿਕਾਰੀਆਂ ਦੇ ਸੁਪਰਦ ਕਰ ਸਕਦੇ ਹਨ | ਜਿਸ ਨੂੰ ਯੋਜਨਾਬੱਧ ਤਰੀਕੇ ਨਾਲ ਕਿਸ਼ਤੀਆਂ ਰਾਹੀਂ ਹਰੇਕ ਪਿੰਡ ‘ਚ ਲੋੜਵੰਦ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਹੜ੍ਹ ਦੇ ਪਾਣੀ ‘ਚ ਘਿਰੇ ਲੋਕਾਂ ਅਤੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਬੈਠੇ ਲੋਕਾਂ ਨੂੰ ਫਿਰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਕੈਂਪਾਂ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਘਰਾਂ ‘ਚ ਰਹਿਣ, ਕਿਉਂਕਿ ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਅਤੇ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ‘ਚ ਜੇਕਰ ਕੋਈ ਵਿਅਕਤੀ ਸੁਰੱਖਿਅਤ ਥਾਂ ‘ਤੇ ਆਉਣਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਹਰੇਕ ਪਿੰਡ ਲਈ ਇਕ ਕਿਸ਼ਤੀ, ਜੋ ਪਾਣੀ ‘ਚ ਫਸੇ ਹੋਏ ਲੋਕਾਂ ਨੂੰ,ਦਵਾਈਆਂ ਅਤੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾਉਣ ਲਈ ਲਗਾਈ ਗਈ ਹੈ, ਉਸ ਰਾਹੀਂ ਬਾਹਰ ਆ ਸਕਦਾ ਹੈ | ਡੀ. ਸੀ. ਨੇ ਪਸ਼ੂਆਂ ਲਈ ਹਰਾ ਚਾਰਾ, ਬੂਰਾ-ਸੂੜਾ ਤੇ ਖਲ ਆਦਿ ਦੇਣ ਲਈ ਵੀ 10 ਕਿਲੋ ਦੀ ਪੈਕਿੰਗ ਬਣਾਏ ਜਾਣ ਲਈ ਕਿਹਾ ਹੈ |

LEAVE A RESPONSE

Your email address will not be published. Required fields are marked *