ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ ਜਲੰਧਰ ਕੰਮਿਸ਼ਨੇਰੇਟ ਪੁਲਿਸ ਵਲੋਂ ਫਲੈਗ ਮਾਰਚ ..ਸੀ ਪੀ ਨੇ ਮੇਲੇ ਦੌਰਾਨ ਸਖਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ

862

ਜਲੰਧਰ,ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ) ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ ਹੋਣ ਵਾਲੇ ਸਾਲਾਨਾ ਮੇਲੇ ਦੇ ਮੱਦੇਨਜ਼ਰ ਜਲੰਧਰ ਕੰਮਿਸ਼ਨੇਰੇਟ ਪੁਲਿਸ ਵਲੋਂ ਅਰਧ ਸੈਨਿਕ ਬਲਾਂ ਦੇ ਨਾਲ ਅੱਜ ਜਲੰਧਰ ਸ਼ਹਿਰ I ਅਧੀਨ ਪੈਂਦੇ ਠਾਣੇ ਡਿਵੀਜਨ ਨੰਬਰ 3 ਤੇ 4 ਦੇ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ ਗਿਆ ।


ਏ ਡੀ ਸੀ ਪੀ ਸ਼੍ਰੀਮਤੀ ਡੀ ਸੁਧਾਰਵੀਜੀ ਤੇ ਰੇਪਿਡ ਐਕਸ਼ਨ ਫੋਰਸ ਦੇ ਡਿਪਟੀ ਕਮਾਂਡੈਂਟ ਨਿਰਜ ਕੁਮਾਰ ਦੀ ਅਗਵਾਈ ਵਿਚ ਕੱਢਿਆ ਗਿਆ

ਇਹ ਫਲੈਗ ਮਾਰਚ ਭਗਵਾਨ ਵਾਲਮੀਕਿ (ਜਯੋਤੀ) ਚੌਕ ਤੋਂ ਹੁੰਦੇ ਹੋਏ ਬ੍ਰਾਂਡਰਥ ਰੋਡ, ਅਲੀ ਪੁਲੀ ਮੋਹੱਲਾ, ਰੈਨਾਕ ਬਾਜ਼ਾਰ, ਸ਼ੈਖਾਂ ਬਾਜ਼ਾਰ, ਸੈਦਾਂ ਗੇਟ , ਮਿਲਾਪ ਚੌਕ, ਪੀ ਐਨ ਬੀ ਚੌਕ, ਸ੍ਰੀ ਰਾਮ (ਕੰਪਨੀ ਬਾਗ਼) ਚੌਕ, ਸ਼ਾਸਤਰੀ ਚੌਕ, ਰੇਲਵੇ ਰੋਡ, ਦਮੋਰੀਆ ਪੁਲ, ਮਈ ਹੀਰਾਂ ਗੇਟ, ਭਗਤ ਸਿੰਘ ਚੌਕ ਅਤੇ ਹੋਰ ਖੇਤਰਾਂ ਵਿੱਚੋ ਹੁੰਦੇ ਹੋਏ ਮੁਕੱਮਲ ਹੋਇਆ ।


ਇਸ ਬਾਰੇ ਵਧੇਰੇ ਜਾਣਕਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੇਲੇ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ । ਉਹਨਾਂ ਕਿਹਾ ਕਿ ਮੇਲੇ ਵਿਚ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਮੇਲੇ ਦੇ ਦੌਰਾਨ ਪੈਣੀ ਨਿਗਾਹ ਰੱਖਣ ਲਈ ਸੀ ਸੀ ਟੀ ਵੀ ਕੈਮਰੇ ਲਗਾਏ ਜਾਣਗੇ ਤੇ ਨਾਲ ਹੀ ਇਕ ਅਤਿ ਆਧੁਨਿਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾਵੇਗਾ ।

ਉਹਨਾਂ ਕਿਹਾ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ ਤੇ ਮੇਲੇ ਦੌਰਾਨ ਵਾਹਨ ਪਾਰਕਿੰਗ ਦੇ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਇਸ ਦਾ ਇਕੋ ਇਕ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਮੇਲੇ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਕੋਈ ਵੀ ਦਿੱਕਤ ਨਾ ਆਵੇ । ਉਹਨਾਂ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਇਹ ਯਕੀਨੀ ਬਣਾਉਣਗੇ ਕਿ ਮੇਲਾ ਸੁਚਾਰੂ ਢੰਗ ਨਾਲ ਨੇਪਰੇ ਚੜੇ ।

—–