Crime Rb Uncategorized

ਸੂਬਾ ਸਰਕਾਰ ਨਕੋਦਰ ਗੋਲੀ ਕਾਂਡ ਵਿਚ ਜਖਮੀ ਹੋਏ ਨੌਜਵਾਨ ਦੇ ਇਲਾਜ ਦਾ ਸਾਰਾ ਖਰਚ ਦੇਵੇਗੀ।ਡੀ ਸੀ ਤੇ ਸੀ ਪੀ ਨੇ ਹਸਪਤਾਲ ਵਿਚ ਜ਼ੇਰੇ ਇਲਾਜ਼ ਨੌਜਵਾਨ ਦਾ ਹਾਲ ਚਾਲ ਪੁੱਛਿਆ

ਜਲੰਧਰ,ਰੋਜ਼ਾਨਾ ਭਾਸਕਾਰ.(ਹਰੀਸ਼ ਸ਼ਰਮਾ) ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨਕੋਦਰ ਗੋਲੀ ਕਾਂਡ ਵਿਚ ਜਖਮੀ ਹੋਏ ਨੌਜਵਾਨ ਦੇ ਇਲਾਜ ਦਾ ਸਾਰਾ ਖਰਚ ਦੇਵੇਗੀ ।

ਦੋਵੇਂ ਅਧਿਕਾਰੀ ਜੋ ਅੱਜ ਸਥਾਨਕ ਗਲੋਬਲ ਹਸਪਤਾਲ ਵਿਚ ਜ਼ੇਰੇ ਇਲਾਜ਼ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦਾ ਹਾਲ ਪੁੱਛਣ ਗਏ ਨੇ ਕਿਹਾ ਕਿ ਜਖਮੀ ਨੌਜਵਾਨ ਹੋਸ਼ ਵਿੱਚ ਹੈ ਅਤੇ ਗੱਲਬਾਤ ਕਰ ਰਿਹਾ ਹੈ । ਉਹਨਾਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਨੂੰ ਜਖਮੀ ਨੌਜਵਾਨ ਨੂੰ ਵਧੀਆ ਇਲਾਜ਼ ਪ੍ਰਦਾਨ ਕਰਨ ਲਈ ਹਿਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ । ਦੋਵੇਂ ਅਧਿਕਾਰੀ ਹਸਪਤਾਲ ਦੇ ਆਈ ਸੀ ਯੂ ਦੇ ਵਿਚ ਗਏ ਅਤੇ ਉਹਨਾਂ ਨੇ ਜਖਮੀ ਨੌਜਵਾਨ ਨਾਲ ਗੱਲਬਾਤ ਕਰਕੇ ਉਸ ਦਾ ਹਾਲ ਚਾਲ ਪੁੱਛਿਆ ।

ਇਸ ਮੌਕੇ ਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਡਾ ਨਵਜੋਤ ਦਹੀਆ ਅਤੇ ਡਾ ਇੰਦਰਜੀਤ ਸੂਦ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਖਮੀ ਨੌਜਵਾਨਾਂ ਦਾ ਸਫਲ ਓਪਰੇਸ਼ਨ ਕਰ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਉਸ ਦੇ ਇਲਾਜ਼ ਵਿਚ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਨੌਜਵਾਨ ਹੁਣ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਦੀ ਹਾਲਾਤ ਵਿਚ ਨਿਰੰਤਰ ਸੁਧਾਰ ਹੋ ਰਿਹਾ ਹੈ ।

LEAVE A RESPONSE

Your email address will not be published. Required fields are marked *