ਗੈਰ ਕਾਨੂੰਨੀ ਪਟਾਕਾ ਫੈਕਟਰੀ ਸਬੰਧਤ ਦੌਸ਼ੀ ਅਧਿਕਾਰੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਕੇ ਸਮੂਹਿਕ ਕਤਲੇਆਮ ਦਾ ਮਾਮਲਾ ਦਰਜ ਕਰਨ ਦੀ ਮੰਗ: ਯੁੱਧਬੀਰ ਸਿੰਘ ਮਾਲਟੂ

1011


ਅੰਮ੍ਰਿਤਸਰ ਰੋਜ਼ਾਨਾ ਭਾਸਕਾਰ.(ਬ੍ਰਿਜੇਸ਼ ਪਾਂਡੇ)ਬਟਾਲਾ ਬਲਾਸਟ ਟਰੈਜ਼ਡੀ ਸਬੰਧੀ ਜਿੱਥੇ ਵੀ ਮੇਨੂੰ ਕਿਤੇ ਗੱਲ ਕਰਨ ਜਾਂ ਪੀੜਤਾਂ ਨੂੰ ਇਨਸਾਫ ,, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਹੁੰਦੀ ਹੈ ਤਾਂ ਮੈਂ ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਰੱਬਾ ਉਨ੍ਹਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ । ਇਸੇ ਤਹਿਤ ਰਾਤ ਇਸ ਟੀ.ਵੀ ਚੈਨਲ ‘ਤੇ ਗੱਲਬਾਤ ਕਰਦਿਆਂ ਮੇਰੇ ਵਲੋਂ ਪੰਜਾਬ ਸਰਕਾਰ ਨੂੰ ਇਹੀ ਮੰਗਾਂ ਸਨ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਆਰਥਿਕ ਮਦਦ ਦਿੱਤੀ ਜਾਵੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ, ਨਗਰ ਕੌਂਸਲ ਬਟਾਲਾ ਸਮੇਤ ਹੋਰ ਵੀ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਈ ਦਹਾਕਿਆਂ ਤੋਂ ਚੱਲ ਰਹੀ ਇਸ ਗੈਰ ਕਾਨੂੰਨੀ ਪਟਾਕਾ ਫੈਕਟਰੀ ਲਈ ਸਬੰਧਤ ਦੌਸ਼ੀ ਅਧਿਕਾਰੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਕੇ ਸਮੂਹਿਕ ਕਤਲੇਆਮ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ ਪਰ ਅਫਸੋਸ ਚਾਰ ਦਿਨ ਬੀਤਣ ਦੇ ਬਾਵਜੂਦ ਵੀ ਕੋਈ ਸਖਤ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਬਲਕਿ ਜਾਂਚ ਪ੍ਰਕਿਰਿਆਵਾਂ ਆਦਿ ਦੇ ਨਾਂਅ ‘ਤੇ ਕੇਵਲ ਤਾਂ ਕੇਵਲ ਇਸ ਧਮਾਕੇ ਦੀ ਅੱਗ ਨੂੰ ਠੰਡਾ ਕਰਕੇ ਗੋੰਗਲੂਆਂ ਤੋਂ ਮਿੱਟੀ ਝਾੜਣ ਦਾ ਕੰਮ ਕੀਤਾ ਜਾ ਰਿਹੈ ਜਦਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਆ ਹੀ ਗਏ ਸਨ ਤਾਂ ਚਾਹੀਦਾ ਸੀ ਕਿ ਕੋਈ ਸਖਤ ਕਾਰਵਾਈ ਕਰਦੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਆਰਥਿਕ ਸਹਾਇਤਾ ਮੌਕੇ ‘ਤੇ ਜਾਰੀ ਕਰਕੇ ਜਾਂਦੇ ਪਰ ਅਫਸੋਸ ਜੋ ਚਾਹੀਦਾ ਸੀ ਉਹ ਨਹੀਂ ਹੋਇਆ ।

— ਯੁੱਧਬੀਰ ਸਿੰਘ ਮਾਲਟੂ