ਆਪਣੇ ਪਿਤਰਾਂ ਦਾ ਸ਼ਰਾਧ ਕਰਵਾਉਣ ਵਾਲਾ ਸਿੱਖ ਕਦੇ ਵੀ ਗੁਰੂ ਸਾਹਿਬ ਦੀ ਖੁਸ਼ੀ ਨਹੀ ਲੈ ਸਕਦਾ,ਸਿੱਖ ਤਾਲਮੇਲ ਕਮੇਟੀ

878

ਜਲੰਧਰ ਰੋਜ਼ਾਨਾਂ ਭਾਸਕਰ.(ਹਰੀਸ਼ ਸ਼ਰਮਾ)-239 ਸਾਲ ਲਾ ਕੇ10 ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਅਤੇ ਸਾਰੀ ਲੋਕਾਈ ਨੂੰ ਵਹਿਮਾਂ ਭਰਮਾਂ ਤੋਂ ਕੱਢਿਆ ਸੀ ਪਰ ਅੱਜ ਫਿਰ ਸਿੱਖ ਵੀਰ ਇਹਨਾਂ ਵਹਿਮਾਂ ਭਰਮਾਂ ਵਿੱਚ ਪੈ ਕੇ ਹਨ੍ਹੇਰੇ ਖ਼ੂਹ ਵੱਲ ਜਾ ਰਿਹਾ ਹੈ।

ਹਾਲਾਂਕਿ ਸਾਡੇ ਕੋਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਚਾਨਣ ਦਾ ਸੂਰਜ ਮੌਜੂਦ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਨੇ ਇੱਕ ਸਾਂਝੇ ਬਿਆਨ ਰਾਹੀਂ ਕਹੇ ਉਹਨਾਂ ਨੇ ਕਿਹਾ ਕਿ ਕੁੱਝ ਭੁੱਲੜ ਸਿੱਖ ਅਜੇ ਵੀ ਆਪਣੇ ਵਡੇਰਿਆਂ ਦਾ ਸਰਾਧ ਕਰਦੇ ਹਨ ਅਤੇ ਪੰਡਤਾਂ ਦੀ ਥਾਂ ਗੁਰੂ ਘਰਾਂ ਦੇ ਭਾਈ ਸਾਹਿਬ ਨੂੰ ਰੋਟੀਆਂ ਖਵਾਂਦੇ ਹਨ ਤਾਂ ਕਿ ਉਨ੍ਹਾਂ ਦੇ ਪਿਤਰਾਂ ਨੂੰ ਪਹੁੰਚ ਸਕੇ।ਉਕਤ ਆਗੂਆਂ ਨੇ ਗੁਰੂ ਘਰਾਂ ਦੇ ਪਰਬੰਧਕਾਂ ਨੂੰ ਅਪੀਲ ਕੀਤੀ ਕੇ ਉਹ ਇਸ ਸਰਾਧ ਵਾਲੇ ਭਰਮ ਭੁਲੇਖਿਆਂ ਨੂੰ ਦੂਰ ਕਰਣ ਲਈ ਗੁਰੂ ਘਰਾਂ ਵਿਚ ਜਾਗਰੂਕਤਾ ਮੁਹਿੰਮ ਸ਼ੁਰੂ ਕਰਣ ਤਾਂ ਹੀ ਅਸੀਂ ਇਸ ਬਿਪਰਨ ਦੀ ਰੀਤ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਗੁਰੂ ਸਾਹਿਬਾਨਾਂ ਵੱਲੋਂ ਦੱਸੇ ਗੁਰਮਤਿ ਦੇ ਰਸਤੇ ਤੇ ਚੱਲ ਸਕਦੇ ਹਾਂ।ਇਸ ਮੌਕੇ ਤੇ ਐਚ ਐਸ ਵਾਲੀਆ,ਪਰਜਿੰਦਰ ਸਿੰਘ, ਗੁਰਜੀਤ ਸਿੰਘ ਸਤਨਾਮਿਆ, ਹਰਪ੍ਰੀਤ ਸਿੰਘ ਰੋਬਿਨ, ਜਤਿੰਦਰ ਸਿੰਘ ਕੋਹਲੀ, ਸਰਬਜੀਤ ਸਿੰਘ ਕਾਲੜਾ, ਮਨਮਿੰਦਰ ਸਿੰਘ ਭਾਟੀਆ, ਹਰਪਾਲ ਸਿੰਘ ਪਾਲੀ, ਅਮਨਦੀਪ ਸਿੰਘ ਬੱਗਾ, ਪ੍ਰਭਜੋਤ ਸਿੰਘ, ਰਣਜੀਤ ਸਿੰਘ ਮਾਡਲ ਹਾਊਸ, ਹਰਜੀਤ ਸਿੰਘ ਬਾਬਾ,ਭੁਪਿੰਦਰ ਸਿੰਘ ਬੜਿੰਗ, ਲਖਬੀਰ ਸਿੰਘ ਲੱਕੀ,ਅਰਵਿੰਦਰ ਪਾਲ ਸਿੰਘ ਬੱਬਲੂ ,ਤਜਿੰਦਰ ਸਿੰਘ ਸੰਤ ਨਗਰ ਆਦਿ ਹਾਜ਼ਰ ਸਨ।