ਰੋਜ਼ਾਨਾ ਭਾਸਕਰ , ਅਦਿਤੀਏ ਜਲੰਧਰ : ਮਿਤੀ 06.12.2021 ਨੂੰ ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨ ਰੇਟ ਜਲੰਧਰ ਦੀ ਪੁਲਿਸ ਟੀਮ ਬਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ ਅਤੇ ਨਾਕਾ ਬੰਦੀ ਦੇ ਸੰਬੰਧ ਵਿਚ ਮਾਤਾ ਰਾਣੀ ਚੋਕ ਮਾਡਲ ਹਾਊਸ ਰੋਡ ਜਲੰਧਰ ਮੌਜੂਦ ਸੀ। ਮੁਖਬਰ ਨੇ ਇਤਲਾਹ ਦਿਤੀ ਕਿ ਸੁਰਿੰਦਰ ਕੁਮਾਰ ਉਰਫ਼ ਸਿੰਦੋ ਪੁੱਤਰ ਲਾਲ ਚੰਦ ਵਾਸੀ ਮਕਾਨ ਨੰਬਰ 21/40 ਭਾਰਗੋ ਕੈਪ ਜਲੰਧਰ ਸ਼ਰਾਬ ਵੇਚਣ ਦਾ ਨਾਜਾਇਜ ਧੰਦਾ ਕਰਦਾ ਹੈ ਅਤੇ ਅੱਜ ਵੀ ਘਰ ਦੇ ਬਾਹਰ ਸ਼ਰਾਬ ਰੱਖ ਕੇ ਗਾਹਕ ਨੂੰ ਸਪਲਾਈ ਕਰ ਰਿਹਾ ਹੈ। ਜਿਸ ਨੂ ਕਾਬੂ ਕਰਕੇ ਦੋਸ਼ੀ ਸੁਰਿੰਦਰ ਕੁਮਾਰ ਉਰਫ਼ ਸ਼ਿੰਦੋ ਉਕਤ ਵਿਰੁੱਧ ਕਾਰਵਾਈ ਕਰਦੇ ਹੋਏ ਮਕਾਨ ਨੰਬਰ 145 ਮਿਤੀ 06.12.2021 ਅ : ਧ 61-1-14 EXISE .Act ਥਾਣਾ ਭਾਰਗੋ ਕੈਪ ਕਮਿਸ਼ਨ ਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਡਾ :ਨੌਨਿਹਾਲ ਸਿੰਘ IPS ਕੰਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ: ਸ਼੍ਰੀ ਜਨਕਿਰਨਜੀਤ ਸਿੰਘ ਤੇਜਾ PPS .DCP inv.ਅਤੇ ਸ਼੍ਰੀ ਨਿਰਮਲ ਸਿੰਘ PPS. ACP inv. ਜੀ ਦੀ ਨਿਗਰਾਨੀ ਹੇਠ ਸ਼ਰਾਬ ਸਮਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ SI ਅਸ਼ੋਕ ਕੁਮਾਰ ਇੰਚਾਰਜ ਸਪੈਸ਼ਲ ਓਪਰੇਸ਼ਨ ਯੂਨਿਟ ਜਲੰਧਰ ਦੀ ਟੀਮ ਨੇ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਓਹਨਾ ਪਾਸੋ 05 ਪੇਟੀਆਂ ਸ਼ਰਾਬ ਬ੍ਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ।