ਕਾਰ ਡੀਲਰ ਕਾਰਾ ਦੇ ਵੱਡੇ ਕਾਫਲੇ ਨਾਲ 13ਅਪ੍ਰੈਲ ਦੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੇ

जालंधर, रोजाना भास्कर ब्यूरो। 13 ਅਪ੍ਰੈਲ ਨੂੰ ਗੁਰਦੁਆਰਾ ਗੁਰ ਤੇਗ ਬਹਾਦਰ ਸਾਹਿਬ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਜੌ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ਾਲਸਾ ਮਾਰਚ ਜੌ ਦੁਪਹਿਰ 2,ਵਜੇ ਆਰੰਭ ਹੋ ਰਿਹਾ ਹੈ ਜੌ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਾਮ 8 ਵਜੇ ਇਤਹਾਸਿਕ ਗੁਰਦਵਾਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸਮਾਪਤ ਹੋਵੇਗਾ।

ਦੇ ਸਬੰਧ ਵਿੱਚ ਜਲੰਧਰ ਕਾਰ ਡੀਲਰ ਐਸੋਸੀਏਸ਼ਨ ਦੀ ਇਕ ਮੀਟਿੰਗ ਅਵਤਾਰ ਨਗਰ ਵਿਖੇ ਪਰਧਾਨ ਮੁਕੇਸ਼ ਸੇਠੀ ਅਤੇ ਚੈਅਰਮੈਨ ਜਸਬੀਰ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਚ ਸਾਬਕਾ ਡਿਪਟੀ ਮੇਅਰ ਸਿਮਰਨ ਜੀਤ ਸਿੰਘ ਬੰਟੀ ਵਿਸੇਸ ਤੌਰ ਤੇ ਪਹੁੰਚੇ ਹੋਏ ਸਨ।

ਜਿਸ ਵਿਚ ਐਸੋਸ਼ੀਏਸ਼ਨ ਦੇ ਸਮੂਹ ਮੈਬਰ ਸ਼ਾਮਲ ਹੋਏ ਖਾਲਸਾ ਮਾਰਚ ਪ੍ਰਬੰਧਕ ਕਮੇਟੀ ਵੱਲੋਂ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਪਰਮਪ੍ਰੀਤ ਸਿੰਘ ਵਿੱਟੀ ਗਗਨਦੀਪ ਸਿੰਘ ਨਾਗੀਅਤੇ ਗੁਰਦੇਵ ਸਿੰਘ ਭਾਟੀਆ ਗੁਰਜੀਤ ਸਿੰਘ ਪੋਪਲੀ ਪ੍ਰੋਫ਼ੈਸਰ ਸੁਖਜੀਤ ਸਿੰਘ ਜਸਪ੍ਰੀਤ ਸਿੰਘ ਅਮਰਜੀਤ ਸਿੰਘ ਜਸਪ੍ਰੀਤ ਸਿੰਘ ਅਤੇ ਅਰਵਿੰਦਰ ਸਿੰਘ ਆਦਿ ਪਹੁੰਚੇ ਹੋਏ ਸਨ।

ਇਸ ਮੌਕੇ ਹਰਪਾਲ ਸਿੰਘ ਚੱਡਾ ਸਾਰੇ ਪ੍ਰੋਗ੍ਰਾਮ ਦੀ ਰੂਪ ਰੇਖਾ ਕਾਰ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ ਸਹਮਣੇ ਰੱਖੀ ਅਤੇ ਸਾਰੇ ਮੈਂਬਰਾਂ ਨੂੰ ਆਪਣੀਆਂ ਕਾਰਾ ਤੇ ਕੇਸਰੀ ਨਿਸ਼ਾਨ ਸਾਹਿਬ ਸਜਾ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਿਸਤੇ ਪਰਧਾਨ ਮੁਕੇਸ਼ ਸੇਠੀ ਅਤੇ ਚੈਅਰਮੈਨ ਜਸਬੀਰ ਸਿੰਘ ਬਿੱਟੂ ਨੇ ਮੈਂਬਰਾਂ ਦੀ ਰਾਇ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਪਰਵਾਨਗੀ ਦਿੱਤੀ।

ਕਮਲ ਜੀਤ ਸਿੰਘ ਟੋਨੀ ਨੇ ਦੱਸਿਆ ਕਿ ਖ਼ਾਲਸਾ ਮਾਰਚ ਨੂੰ ਸਮਰਪਿਤ 12ਤਰੀਕ ਨੂੰ ਅੰਮ੍ਰਿਤ ਸੰਚਾਰ ਗੁਰਦਵਾਰਾ ਆਦਰਸ਼ ਨਗਰ ਵਿਚ ਅਤੇ 13ਅਪ੍ਰੈਲ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਹੋਵੇਗਾ ਇਸ ਮੌਕੇ ਤੇ ਗੁਰਦੇਵ ਸਿੰਘ ਭਾਟੀਆ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਨੋਨੀ ਰਣਜੀਤ ਸਿੰਘ ਦਪਿੰਦਰ ਸਿੰਘ ਪ੍ਰਿੰਸ ਸਾਹਿਬ ਸਿੰਘ ਸੰਧੂ ਰਿੰਕੂ ਸ਼ਰਮਾ ਸਾਹਿਲ ਮਨਦੀਪ ਸਿੰਘ ਪਰਦੀਪ ਕੁਮਾਰ ਸਿੱਕਾ ਰਤਨ ਅਮਰਿੰਦਰ ਸਿੰਘ ਜਿੰਮੀ ਤਰੁਣ ਕੁੱਕੂ ਸੋਨੂ ਵਿੱਕੀ ਗੋਲਡੀ ਬੱਬੂ ਅਜੇ ਮਰਵਾਹਾ ਸੰਦੀਪ ਕੁਮਾਰ ਲੜਦਾ ਜੀ ਬੰਟੀ ਰਾਜਪਾਲ ਕਾਕਾ ਅਮਿਤ ਵਨੀਤ ਸਿੱਕਾ ਦਾਮਨ ਸੰਧੂ ਨੂੰ ਮੋਨੂੰ ਗੁਰਦੀਪ ਸਿੰਘ ਨੇਕੀ ਤਜਿੰਦਰ ਸਿੰਘ ਸ਼ਾਮਲ ਸਨ।