ਜਲੰਧਰ , ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਅਕਾਲ ਪੁਰਖੁ ਦੀ ਕਿਰਪਾ ਨਾਲ ਖਾਲਸਾ ਮਾਰਚ ਆਪਣੇ ਆਪ ਵਿੱਚ ਇਤਹਾਸਿਕ ਪਿੜਾਂ ਪਾਉਂਦਾ ਹੋਇਆ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਜਾ ਕੇ ਸਮਾਪਤ ਹੋਇਆ ਇਸ ਮਾਰਚ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਆਪਣੀਆਂ ਡਿਊਟੀਆਂ ਬੁਹਤ ਹੀ ਤਨਦੇਹੀ ਦਿੱਤੀਆਂ।

ਸ਼ਹਿਰ ਦੀਆਂ ਸੰਗਤਾ ਵੱਖ ਵੱਖ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਸੰਗਤਾ ਦਿਲ ਖੋਲਕੇ ਲੰਗਰ ਲਗਾਏ ਅਤੇ ਸੇਵਾਵਾਂ ਕੀਤੀਆਂ।

ਖਾਲਸਾ ਮਾਰਚ ਦੇ ਪਰਵਾਨਗੀ ਹਰਪਾਲ ਸਿੰਘ ਚੱਡਾ ਚੈਅਰਮੈਨ ਸਿੱਖ ਤਾਲਮੇਲ ਕਮੇਟੀ ਕਮਲਜੀਤ ਸਿੰਘ ਟੋਨੀ ਪਰਧਾਨ ਗੁਰਦਵਾਰਾ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਗੁਰਕਿਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਛੇਂਵੀ ਪਾਤਿਸ਼ਾਹੀ ਬਸਤੀ ਸ਼ੇਖ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਪਰਮਪ੍ਰੀਤ ਸਿੰਘ ਵੀਟੀ ਸਤਪਾਲ ਸਿੰਘ ਸਿਦਕੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਸਾਡਾ ਰੋਮ ਰੋਮ ਸਾਰੀਆਂ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾ ਦਾ ਧੰਨਵਾਦੀ ਹੈ ਅਸੀ ਆਸ ਕਰਦੇ ਹਾਂ ਸ਼ਹਿਰ ਵਾਸੀ ਸਿੱਖੀ ਦੇ ਕਾਰਜਾਂ ਲਈ ਏਸੇ ਤਰਾਂ ਵੱਧ ਚੜ ਕੇ ਸਾਥ ਦਿੰਦੇ ਰਹਿਣਗੇ।














