ਜਲੰਧਰ ‘ਚ ਇਨਸਾਨੀਅਤ ਸ਼ਰਮਸਾਰ: ਬੇਗੁਨਾਹ ਐਲੈਕਟ੍ਰੀਸ਼ੀਅਨ ਨੂੰ ਚੋਰ ਸਮਝ ਕੇ ਕੁੱਟਿਆ, “ਮੈਂ ਚੋਰ ਨਹੀਂ…” ਚੀਖਦਾ ਰਿਹਾ ਪਰ ਭੀੜ ਨੇ ਨਾ ਸੁਣੀ

जालंधर, रोजाना भास्कर ब्यूरो: ਜਲੰਧਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਗੁਨਾਹ ਐਲੈਕਟ੍ਰੀਸ਼ੀਅਨ ਨੂੰ ਚੋਰ ਸਮਝ ਕੇ ਲੋਕਾਂ ਨੇ ਬੇਰਹਿਮੀ ਨਾਲ ਕੁੱਟ ਦਿੱਤਾ। ਪੀੜਤ ਲਗਾਤਾਰ “ਮੈਂ ਚੋਰ ਨਹੀਂ ਹਾਂ” ਕਹਿੰਦਾ ਰਿਹਾ, ਪਰ ਗੁੱਸੇ ਵਿੱਚ ਭੜਕੀ ਭੀੜ ਨੇ ਉਸਦੀ ਇੱਕ ਨਾ ਸੁਣੀ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਵਿੱਚ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ।